ਚੋਰਾਂ ਵੱਲੋਂ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ 'ਚ ਰੱਖਿਆ ਬੈਗ ਚੋਰੀ

Sep 09 2019 12:34 PM
ਚੋਰਾਂ ਵੱਲੋਂ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ 'ਚ ਰੱਖਿਆ ਬੈਗ ਚੋਰੀ

 ਪਠਾਨਕੋਟ :

ਸਥਾਨਕ ਢਾਂਗੂ ਰੋਡ 'ਤੇ ਚੋਰਾਂ ਵੱਲੋਂ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ 'ਚ ਰੱਖਿਆ ਬੈਗ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡੀਜ਼ਲ ਦਾ ਕਾਰੋਬਾਰ ਕਰਨ ਵਾਲੇ ਕੀਰਤੀ ਕੁਮਾਰ ਵਾਸੀ ਰਾਮਸ਼ਰਣਮ ਕਾਲੋਨੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਢਾਂਗੂ ਰੋਡ 'ਤੇ ਸੀਏ ਅਸ਼ਵਨੀ ਕੋਲ ਕਿਸੇ ਕੰਮ ਲਈ ਗਿਆ ਸੀ। ਕੀਰਤੀ ਕੁਮਾਰ ਨੇ ਦੱਸਿਆ ਕਿ ਉਹ ਆਪਣਾ ਬੈਗ ਕਾਰ 'ਚ ਰੱਖ ਕੇ ਕਾਰ ਬਾਹਰ ਖੜੀ ਕਰਕੇ ਸੀਏ ਦੇ ਕੋਲ ਚੱਲਾ ਗਿਆ ਸੀ। ਉਸ ਨੇ ਦੱਸਿਆ ਕਿ ਜਦ ਉਹ ਕੰਮ ਖ਼ਤਮ ਕਰਕੇ ਵਾਪਸ ਬਾਹਰ ਆਇਆ ਤਾਂ ਕਾਰ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਕਾਰ ਦੇ ਅੰਦਰ ਰੱਖਿਆ ਹੋਇਆ ਬੈਗ ਗਾਇਬ ਸੀ। ਕੀਰਤੀ ਕੁਮਾਰ ਅਨੁਸਾਰ ਬੈਗ ਵਿਚ 35 ਹਜ਼ਾਰ ਰੁਪਏ, ਬੈਂਕ ਬੁੱਕ ਤੇ ਜ਼ਰੂਰ ਸਾਮਾਨ ਸੀ। ਇਸ ਸਬੰਧੀ ਥਾਣਾ ਡਿਵੀਜਨ ਨੰਬਰ 2 ਦੀ ਪੁਲਿਸ ਵੱਲੋਂ ਕੀਰਤੀ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਘਟਨਾ ਸਥਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ।

© 2016 News Track Live - ALL RIGHTS RESERVED