ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ

Sep 09 2019 12:34 PM
ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ

ਪਠਾਨਕੋਟ :

ਸੜਕਾਂ ਤੇ ਵੱਧ ਰਹੀ ਟਰੈਫਿਕ ਦੇ ਨਾਲ ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਹਾਦਸਾ ਵਾਪਰਨ ਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਮੁਲਾਜਮ ਹੀ ਹਾਦਸੇ ਵਾਲੀ ਥਾਂ ਤੇ ਪੁੱਜਦੇ ਹਨ ਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਪੀੜਤਾਂ ਨੂੰ ਮੁਢਲੀ ਸਹਾਇਤਾ ਦੇਣ ਦੇ ਮੰਤਵ ਨਾਲ ਪਠਾਨਕੋਟ ਦੇ ਮਲਟੀ ਸਪੈਸ਼ਲਿਟੀ ਅਮਨਦੀਪ ਹਸਪਤਾਲ ਵਲੋਂ ਪੁਲਿਸ ਮੁਲਜ਼ਮ ਨੂੰ ਫਸਟ ਐਡ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਹਸਪਤਾਲ ਪ੍ਰਮੁੱਖ ਡਾਕਟਰ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਇਕ ਪ੍ਰਰੋਗਰਾਮ ਦਾ ਆਯੋਜਨ ਹਸਪਤਾਲ ਦੇ ਡਾਇਰੈਕਟਰ ਮੈਨੇਜਰ ਵਿਜੇ ਥਾਪਾ ਦੀ ਅਗਵਾਈ ਵਿਚ ਕੀਤਾ ਗਿਆ ਜਿਸ ਵਿਚ ਐੱਸਪੀ ਪੜਤਾਲ ਪਭਜੋਤ ਸਿੰਘ ਸਮੇਤ ਕਰੀਬਨ 180 ਦੇ ਕਰੀਬ ਮੁਲਾਜਮ ਨੇ ਇਸ ਫਸਟ ਐਡ ਸੈਸ਼ਨ ਵਿਚ ਹਿੱਸਾ ਲਿਆ। ਇਸ ਮੌਕੇ ਡਾਕਟਰ ਰਵਨੀਤ ਰੰਧਾਵਾ ਨੇ ਕੋਈ ਵੀ ਮੰਦਭਾਗੀ ਘਟਨਾ ਦੇ ਵਾਪਰਨ ਤੇ ਹਾਦਸਾ ਪੀੜਤ ਨੂੰ ਬਚਾਉਣ ਦੇ ਲਈ ਮੁਢਲੀ ਸਹਾਇਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਹਸਪਤਾਲ ਪ੍ਰਬੰਧਾਂ ਵਲੋਂ ਪੁਲਿਸ ਨੂੰ ਟ੍ਰੈਫਿਕ ਕੰਟਰੋਲ ਲਈ ਬੈਰੀਕੇਡ ਵੀ ਭੇਂਟ ਕੀਤੇ।

© 2016 News Track Live - ALL RIGHTS RESERVED