ਬਿਜਲੀ ਦੀਆਂ ਕੀਮਤਾਂ ਨੂੰ ਘੱਟ ਕਰਵਾਉਣ ਦੇ ਲਈ ਇੰਟਰਨੈਸ਼ਨਲ ਹਿਯੂਮਨ ਰਾਇਟਸ ਆਰਗੇਨਾਈਜ਼ੇਸ਼ਨ ਦਾ ਸਾਥ

Sep 09 2019 12:38 PM
ਬਿਜਲੀ ਦੀਆਂ ਕੀਮਤਾਂ ਨੂੰ ਘੱਟ ਕਰਵਾਉਣ ਦੇ ਲਈ ਇੰਟਰਨੈਸ਼ਨਲ ਹਿਯੂਮਨ ਰਾਇਟਸ ਆਰਗੇਨਾਈਜ਼ੇਸ਼ਨ ਦਾ ਸਾਥ

ਪਠਾਨਕੋਟ :

ਹਸਤਾਕਸ਼ਰ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਬਿਜਲੀ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਲਈ ਰੋਹਿਤ ਮਹਾਜਨ ਤੇ ਦੀਨਾਨਾਥ ਦੀ ਪ੍ਰਧਾਨਗੀ ਵਿਚ ਵਾਰਡ ਨੰਬਰ 16 ਦੇ ਲੋਕਾਂ ਤੇ ਐਂਟੀ ਕਰਪਸ਼ਨ ਦਿਪਾਰਟਮੈਂਟ ਦੇ ਪ੍ਰਦੇਸ਼ ਉਪ ਪ੍ਰਧਾਨ ਰਾਜਾ ਜੁਲਕਾ ਨਾਲ ਸਮੂਹ ਮੈਂਬਰਾਂ ਨੇ ਵਾਰਡ 16 ਨੰਬਰ ਵਿਚ ਪਹੁੰਚ ਕੇ ਬਿਜਲੀ ਦੀਆਂ ਕੀਮਤਾਂ ਨੂੰ ਘੱਟ ਕਰਵਾਉਣ ਦੇ ਲਈ ਇੰਟਰਨੈਸ਼ਨਲ ਹਿਯੂਮਨ ਰਾਇਟਸ ਆਰਗੇਨਾਈਜ਼ੇਸ਼ਨ ਦਾ ਸਾਥ ਦਿੱਤਾ। ਇਸ ਮੌਕੇ ਰਾਜਾ ਜੁਲਕਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਜਲਦ ਤੋਂ ਜਲਦ ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਘੱਟ ਕਰੇ। ਇਸ ਮੌਕੇ ਰਾਜਾ ਜੁਲਕਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਬਿਜਲੀ ਦੀਆਂ ਕੀਮਤਾਂ ਨੂੰ ਘੱਟ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵੱਧ ਰਹੀਆਂ ਬਿਜਲੀ ਦੀਆਂ ਕੀਮਤਾਂ ਨੂੰ ਹਰ ਵਰਗ ਦੁੱਖੀ ਹੈ। ਇਸ ਮੌਕੇ ਜਨਰਲ ਸਕੱਤਰ ਅਸ਼ਵਨੀ ਮਹਾਜਨ ਨੇ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਨੂੰ ਘੱਟ ਕਰਵਾਉਣ ਦੇ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਸਰਕਾਰ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨੋਹਰ ਸਿੰਘ, ਬੀਆਰ ਗੁਪਤਾ, ਰਾਜੇਸ਼ ਰਾਣੀ, ਮਮਤਾ, ਮੈਂਬਰ ਰਾਜਨ, ਪੁਨੀਤ, ਸੰਤੋਸ਼ ਕੁਮਾਰੀ, ਦੀਨਾਨਾਥ, ਮੀਨੂੰ, ਪ੍ਰੇਮਲਤਾ, ਨੀਲਮ, ਪਿ੍ਰਆ, ਅਮਿਤ, ਮੋਹਨਲਾਲ, ਸੰਤੋਸ਼ ਕੁਮਾਰੀ, ਜੋਤੀ, ਪਿ੍ਰਆ, ਤਰੁਣ, ਸਵਿਤਾ, ਅਨੀਤਾ, ਰਾਮਲਾਲ, ਕਮਲਾ, ਵੰਦਨਾ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED