ਬਲਾਕ ਪੱਧਰੀ ਪ੍ਰਸਨੋਤਰੀ ਮੁਕਾਬਲੇ ਕਰਵਾਏ ਗਏ

Sep 10 2019 06:14 PM
ਬਲਾਕ ਪੱਧਰੀ ਪ੍ਰਸਨੋਤਰੀ ਮੁਕਾਬਲੇ ਕਰਵਾਏ ਗਏ

ਪਠਾਨਕੋਟ

 ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸਾਂ ਨਿਰਦੇਸਾਂ ਅਨੁਸਾਰ ਅਤੇ ਡਿਪਟੀ ਡੀ.ਈ.ਓ. ਸ੍ਰੀ ਬਲਦੇਵ ਰਾਜ ਦੀ ਪ੍ਰਧਾਨਗੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰੀ ਪ੍ਰਸਨੋਤਰੀ ਮੁਕਾਬਲੇ ਕਰਵਾਏ ਗਏ।
ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀ ਰਜਿੰਦਰ ਸਿੰਘ ਨੇ ਦੱਸਿਆਂ ਕਿ ਬਲਾਕ ਪੱਧਰੀ ਪ੍ਰਸਨੋਤਰੀ ਮੁਕਾਬਲੇ ਦੋ ਵਰਗਾਂ ਵਿੱਚ ਕਰਵਾਏ ਗਏ ਪਹਿਲਾ ਹਾਈ ਅਤੇ ਸੀਨੀਅਰ ਸੈਕੰਡਰੀ ਵਰਗ ਵਿੱਚ ਕਰਵਾਏ ਉਪਰੋਕਤ ਮੁਕਾਬਲਿਆਂ ਵਿੱਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ ਤਾਰਾਗੜ• ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਮਾਰਟ) ਨਰੋਟ ਜੈਮਲ ਸਿੰਘ ਨੇ ਦੂਸਰਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਖੋਜਕੀ ਚੱਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾਂ ਮਿਡਲ ਵਰਗ ਵਿੱਚ ਉਪਰੋਕਤ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਨੇ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਕਿਲਪੁਰ ਨੇ ਦੂਸਰਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਰਤਨਗੜ• ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ•ਾ ਦੱਸਿਆ ਕਿ ਪ੍ਰਸਨੋਤਰੀ ਪ੍ਰਤੀਯੋਗਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਤ ਤੇ ਸੀ। ਉਨ•ਾਂ ਕਿਹਾ ਕਿ ਇਹ ਇੱਕ ਵਧੀਆ ਉਪਰਾਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਬੱਚਿਆਂ ਨੂੰ ਜਾਗਰੂਕ ਕਰਵਾਇਆ ਜਾ ਰਿਹਾ ਹੈ।

© 2016 News Track Live - ALL RIGHTS RESERVED