ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚੀ ਦਾ ਕਰਵਾਇਆ ਮੁਫਤ ਇਲਾਜ

Sep 10 2019 06:14 PM
ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚੀ ਦਾ ਕਰਵਾਇਆ ਮੁਫਤ  ਇਲਾਜ



ਪਠਾਨਕੋਟ

ਸਿਹਤ ਵਿਭਾਗ ਨੇ ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਦਾ ਆਰ.ਬੀ.ਐਸ.ਕੇ. ਸਕੀਮ ਤਹਿਤ ਮੁਫਤ ਇਲਾਜ ਕਰਵਾਇਆ ਹੈ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਨਜੀਤ ਪੁੱਤਰੀ ਸੁਰੇਸ ਕੁਮਾਰ ਜੋਂ ਕਿ ਬਚਪਨ ਤੋਂ ਹੀ ਦਿਲ ਦੇ ਸੁਰਾਖ ਤੋਂ ਪੀੜਤ ਸੀ। ਜਿਸ ਦਾ ਇਲਾਜ  ਫੋਰਟਿਸ ਹਸਪਤਾਲ ਮੋਹਾਲੀ ਤੋਂ ਆਰ.ਬੀ.ਐਸ.ਕੇ. ਅਧੀਨ ਬਿਲਕੁਲ ਮੁਫਤ ਕਰਵਾਇਆ ਗਿਆ ਹੈ। ਇਸ ਮੌਕੇ ਤੇ ਮਨਜੀਤ ਦੇ ਮਾਤਾ ਪ੍ਰਵੀਨ ਕੁਮਾਰੀ  ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਜੋ ਕਿ ਹੁਣ 11 ਸਾਲ ਦੀ ਹੈ, ਉਹ ਜਨਮ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਬੱਚੀ ਦੇ ਪਿਤਾ ਸਬਜੀ ਮੰਡੀ ਵਿੱਚ ਮਜਦੂਰੀ ਕਰਦੇ ਹਨ ਅਤੇ ਇਸ ਲਈ ਬੱਚੀ ਦਾ ਇਲਾਜ ਕਰਵਾਉਣਾ ਔਖਾ ਸੀ। ਪਰ ਜਿਲ•ਾ ਸਿਹਤ ਵਿਭਾਗ ਪਠਾਨਕੋਟ  ਦੀ ਆਰ.ਬੀ.ਐਸ.ਕੇ. ਟੀਮ ਘਰੋਟਾ ਦੇ ਡਾ. ਅੰਬਿਕਾ ਏ.ਐਮ.ਓ, ਡਾ. ਪ੍ਰਿਕਸ਼ਿਤ ਜਗੋਤਰਾ ਏ.ਐਮ.ਓ ਵੱਲੋਂ ਉਹਨਾਂ ਦੀ ਬੱਚੀ ਦਾ ਸਕੂਲ ਵਿੱਚ ਨਿਰੱਖਣ ਕੀਤਾ ਗਿਆ ਅਤੇ ਉਸ ਨੂੰ ਜਿਲ•ਾ ਹਸਪਤਾਲ ਪਠਾਨਕੋਟ ਵਿਖੇ ਰੈਫਰ ਕੀਤਾ ਗਿਆ।  ਇਸ ਦੌਰਾਨ ਸਿਹਤ ਵਿਭਾਗ ਪਠਾਨਕੋਟ ਵੱਲੋਂ ਬੱਚੀ  ਨੂੰ ਅਗਲੇ ਇਲਾਜ ਲਈ ਫੋਰਟਿਸ ਮੌਹਾਲੀ ਵਿੱਚ ਰੈਫਰ ਕੀਤਾ ਗਿਆ, ਜਿਥੇ ਉਸ ਦੀ ਬੱਚੀ ਦੇ ਦਿਲ ਦਾ ਸਫਲ ਆਪਰੇਸ਼ਨ ਕੀਤਾ ਗਿਆ। ਇਸ ਪੂਰੇ ਇਲਾਜ ਵਿੱਚ ਉਸ ਕੋਲੋ ਕਿਸੇ ਕਿਸਮ ਦਾ ਕੋਈ ਵੀ ਪੈਸਾ ਖਰਚ ਨਹੀਂ ਹੋਇਆ । ਇਸ ਮੌਕੇ ਤੇ ਡਾ. ਕਿਰਨ ਬਾਲਾ ਜਿਲ•ਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ 0 ਤੋਂ 18 ਸਾਲ ਤੱਕ ਦੇ ਬੱਚੇ ਜੋ ਕਿ ਆਗਣਵਾੜੀ ਅਤੇ ਗੌਰਮਿਟ ਅਤੇ ਗੌਰਮਿਟ ਐਡੀਡ ਸਕੂਲਾਂ ਪੜਦੇ ਹਨ, ਉਹਨਾਂ ਦੀਆਂ 31 ਬਿਮਾਰੀਆਂ ਦਾ ਇਲਾਜ ਆਰ.ਬੀ.ਐਸ.ਕੇ. ਅਧੀਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ. ਰਾਕੇਸ ਸਰਪਾਲ ਜਿਲ•ਾ ਪਰਿਵਾਰ ਭਲਾਈ ਅਫਸਰ, ਰਘੂਬੀਰ ਸਿੰਘ ਜਿਲ•ਾ ਪ੍ਰੋਗਰਾਮ ਮੈਨੇਜਰ, ਪੰਕਜ ਕੁਮਾਰ ਜਿਲ•ਾ ਆਰ.ਬੀ.ਐਸ.ਕੇ. ਮੈਨੇਜਰ, ਡਾ. ਅੰਬਿਕਾ ਏ.ਐਮ.ਓ ਆਰ.ਬੀ.ਐਸ.ਕੇ., ਡਾ. ਪ੍ਰਿਕਸ਼ਿਤ ਜਗੋਤਰਾ ਏ.ਐਮ.ਓ.ਆਰ.ਬੀ.ਐਸ.ਕੇ. ਹਾਜ਼ਰ ਸਨ।

© 2016 News Track Live - ALL RIGHTS RESERVED