ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ

Sep 10 2019 06:34 PM
ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ

ਪਠਾਨਕੋਟ

 ਪੰਜਾਬ ਸਰਕਾਰ ਅਰਥ ਅਤੇ ਅੰਕੜਾ ਸੰਗਠਨ ਅਧੀਨ ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ ਹੈ ਜਿਸ ਅਧੀਨ ਅੱਜ ਇੱਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ,ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਹੇਮ ਪੁਸਪ ਸਰਮਾ ਐਸ.ਪੀ. ਪਠਾਨਕੋਟ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਅੰਕੜਾ ਵਿਭਾਗ, ਆਂਕੜਾ ਵਿਭਾਗ ਤੋਂ ਰਾਜ ਕੁਮਾਰ , ਰਾਜੇਸ ਕੁਮਾਰ, ਰੋਹਿਤ, ਵਰੁਣ ਪੂਰੀ ਜਿਲ•ਾ ਮੈਨੇਜਰ ਕਾਮਨ ਸਰਵਿਸ ਸੈਂਟਰਸ, ਪਰਵੀਨ ਕੁਮਾਰ, ਯੋਗ ਰਾਜ, ਅਨੁਜ ਸਰਮਾ , ਵਿਸਾਲ ਹਾਂਡਾ, ਯੋਗੇਸ ਸਰਮਾ, ਲਵਕੇਸ ਸਰਮਾ, ਰਮਨ, ਰਾਮੇਸ ਕੁਮਾਰ ਸੋਰਭ ਸੈਣੀ ਅਤੇ ਹੋਰ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ  ਅੱਜ 9 ਸਤੰਬਰ ਨੂੰ ਆਕੜਾ ਵਿਭਾਗ ਪਠਾਨਕੋਟ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 7ਵੀਂ ਆਰਥਿਕ ਗਣਨਾ ਦਾ ਕਾਰਜ ਸੁਰੂ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਦੇ 421 ਪਿੰਡਾਂ ਲਈ 421 ਵਿਅਕਤੀਆਂ ਦੀ ਟੀਮ ਬਣਾਈ ਗਈ ਹੈ ਜੋ ਡੋਰ ਟੂ ਡੋਰ ਜਾ ਕੇ ਗਣਨਾ ਦੇ ਕਾਰਜ ਨੂੰ ਪੂਰਾ ਕਰੇਗੀ। ਉਨ•ਾਂ ਕਿਹਾ ਕਿ ਇਸ ਵਾਰ ਗਣਨਾ ਦਾ ਸਾਰਾ ਕਾਰਜ ਮੋਬਾਇਲ ਐਪ ਦੇ ਮਾਧਿਅਮ ਨਾਲ ਕੀਤਾ ਜਾਵੇਗਾ ਅਤੇ ਹਰੇਕ ਵਿਅਕਤੀ ਦੀ ਜਾਣਕਾਰੀ ਆਨ ਲਾਈਨ ਐਪ ਤੇ ਦਰਜ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਹੈ ਕਿ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸਰਵੇ ਵਿੱਚ ਆਪਣਾ ਪੂਰਣ ਸਹਿਯੋਗ ਦਿੱਤਾ ਜਾਵੇ।

© 2016 News Track Live - ALL RIGHTS RESERVED