ਸਿਵਲ ਹਸਪਤਾਲ ਵਿਖੇ ਹੋਈ ਐਸ.ਐਮ.ਓ. ਦੀ ਮਹੀਨਾਵਾਰ ਮੀਟਿੰਗ

Sep 10 2019 06:34 PM
ਸਿਵਲ ਹਸਪਤਾਲ ਵਿਖੇ ਹੋਈ ਐਸ.ਐਮ.ਓ. ਦੀ ਮਹੀਨਾਵਾਰ ਮੀਟਿੰਗ


ਪਠਾਨਕੋਟ,

ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਐਨ.ਐਚ.ਐਮ. ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਦਫਤਰ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਕੀਤੀ। ਇਸ ਮੀਟਿੰਗ ਵਿੱਚ ਅਗਸਤ ਮਹੀਨੇ ਦੀਆਂ ਰਿਪੋਰਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਐਨ.ਐਚ.ਐਮ. ਅਧੀਨ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮਾਂ ਦੇ ਟੀਚਿਆਂ ਦੀ ਪ੍ਰਾਪਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
  ਸਿਵਲ ਸਰਜਨ ਵੱਲੋਂ ਜਿਨ੍ਹਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ ਨੂੰ ਮੁਕੱਮਲ ਕਰਨ ਦੀ ਹਦਾਇਤ ਕੀਤੀ ਗਈ। ਐਸ.ਐਮ.ਓ. ਨੂੰ ਗਾਈਡ ਲਾਇੰਨਜ਼ ਮੁਤਾਬਿਕ ਨੈਸ਼ਨਲ ਪੋਸ਼ਣ ਮਹੀਨਾ ਮਿਤੀ 01/09/2019 ਤੋਂ 07/09/2019 ਤੱਕ ਸੈਮੀਨਾਰ ਅਤੇ ਕੈਂਪ ਲੱਗਾ ਕੇ ਸਿਹਤ ਸੰਸੰਥਾ ਵਿਚ ਮਨਾਇਆ ਜਾਵੇ। ਮਿਤੀ 04,10,18 ਅਤੇ 24 ਸਤੰਬਰ ਮਹੀਨੇ ਨੂੰ ਵੱਖ ਵੱਖ ਸਿਹਤ ਸੰਸਥਾਵਾਂ ਤੇ ਸੈਮੀਨਾਰ ਅਤੇ ਕੈਂਪ ਲਗਾ ਕੇ ਮਨਾਇਆ ਜਾਵੇ।  ਮਿਤੀ 28 ਸਤੰਬਰ ਨੂੰ ਇੰਟਰਨੈਸ਼ਨਲ ਡੇਅ ਆਫ ਡੈਫ ਅਤੇ 29 ਸਤੰਬਰ ਨੂੰ ਵਰਲਡ  ਹਾਰਟ ਡੇਅ ਮਨਾਇਆ ਜਾਵੇ।  ਜਿਲ੍ਹਾ ਟੀਕਾਕਰਣ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਇਗਰੇਟਰੀ ਪਲਸ ਪੋਲਿਓ 15, 16 ਤੇ 17 ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਦੌਰਾਨ ਝੁਗੀਆਂ ਝੋਪੜੀਆਂ, ਭੱਠਿਆਂ ਦੇ 0ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ। ਸਮੂਹ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕੀ ਉਹ ਅਪਣੇ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਕੰਮ ਸੁਚਜੇ ਢੰਗ ਨਾਲ ਕੀਤਾ ਜਾਵੇ।

© 2016 News Track Live - ALL RIGHTS RESERVED