ਅਮਿਤ ਵਿੱਜ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਨਿਰੀਖਣ

Sep 11 2019 06:12 PM
ਅਮਿਤ ਵਿੱਜ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਨਿਰੀਖਣ



ਪਠਾਨਕੋਟ

ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਨਿਰੀਖਣ ਕੀਤਾ ਗਿਆ ਅਤੇ ਸਿਵਲ ਹਸਪਤਾਲ ਦੀ ਕਾਰਗੁਜਾਰੀ ਦੇਖੀ ਗਈ। ਇਸ ਮੋਕੇ ਤੇ ਉਨ•ਾਂ ਵੱਲੋਂ ਵਿਸ਼ੇਸ ਤੋਰ ਤੇ ਡੇਂਗੂ ਨੂੰ ਲੈ ਕੇ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਡੇਂਗੂ ਵਾਰਡ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਮੋਕੇ ਤੇ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ. ਭੁਪਿੰਦਰ  ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ•ਾਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ  ਜਾਗਰੂਕ ਕਰਨ ਦੇ ਲਈ ਡੋਰ ਟੂ ਡੋਰ ਪਹੁੰਚ ਕੀਤੀ ਜਾ ਰਹੀ ਹੈ। ਉਨ•ਾਂ: ਦੱਸਿਆ ਕਿ ਸੈਮੀਨਾਰ ਲਗਾ ਕੇ ਅਤੇ ਲੋਕਾਂ ਨਾਲ ਵਿਸ਼ੇਸ ਮੀਟਿੰਗਾਂ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਬਾਰੇ ਦੱਸਿਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਸਹਿਰ ਦੇ 50 ਵਾਰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਸੰਬੰਧਤ ਵਾਰਡ ਦੇ ਕੌਂਸਲਰ ਦੇ ਨਾਲ ਮਿਲਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਆਪਣੇ ਘਰ•ਾਂ ਵਿੱਚ ਸਾਫ ਸਫਾਈ ਰੱਖਣ ਆਦਿ ਲਈ ਜਾਗਰੂਕ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਸ ਸਟੈਂਡ, ਸਕੂਲਾਂ, ਕਾਲਜਾਂ, ਰੇਲਵੇ ਸਟੇਸ਼ਨ, ਸਬ ਜੇਲ ਪਠਾਨਕੋਟ, ਲੋਕਾਂ ਦੇ ਘਰ ਅਤੇ ਜਨਤਕ ਸਥਾਨਾਂ ਤੇ ਚੈਕਿੰਗ ਕਰ ਕੇ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਸੰਬੰਧਤ ਵਿਭਾਗ ਵੱਲੋਂ ਫੋਗਿੰਗ ਵੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਸਹਿਰ ਅੰਦਰ ਵੀ ਜੋ ਪ੍ਰਾਈਵੇਟ ਡਾਕਟਰ ਪ੍ਰੇਕਟਿਸ ਕਰ ਰਹੇ ਹਨ ਉਨ•ਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਅਗਰ ਕੋਈ ਡੇਂਗੂ ਦਾ ਮਰੀਜ ਉਨ•ਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਰੋਗੀ ਨੂੰ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇ ਅਤੇ ਸਿਵਲ ਹਸਪਤਾਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ•ਾਂ ਦੱਸਿਆ ਕਿ ਚੈਕਿੰਗ ਦੋਰਾਨ ਜਿਸ ਵਾਰਡ ਵਿੱਚ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਉਸ ਡੇਂਗੂ ਦੇ ਲਾਰਵੇ ਨੂੰ ਮੋਕੇ ਤੇ ਹੀ ਨਸਟ ਕੀਤਾ ਜਾਂਦਾ ਹੈ,।
ਇਸ ਮੋਕੇ ਤੇ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਵਲ ਹਸਪਤਾਲ ਦੇ ਡੇਂਗੂ ਪ੍ਰਬੰਧਾਂ ਨੂੰ ਲੈ ਕੇ ਸੰਤੁਸਟੀ ਜਤਾਈ ਅਤੇ ਸਹਿਰ ਵਾਸੀਆਂ ਨੂੰ ਵੀ ਡੇਂਗੂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ।

© 2016 News Track Live - ALL RIGHTS RESERVED