ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣਗੇ ਮੈਗਾ ਰੋਜ਼ਗਾਰ ਮੇਲੇ

Sep 13 2019 05:16 PM
ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣਗੇ ਮੈਗਾ ਰੋਜ਼ਗਾਰ ਮੇਲੇ


ਪਠਾਨਕੋਟ:

ਜਿਲ•ਾ ਪਠਾਨਕੋਟ ਵਿੱਚ ਸਤੰਬਰ ਮਹੀਨੇ ਦੋਰਾਨ ਲਗਾਏ ਜਾਣ ਵਾਲੇ ਮੈਗਾ ਰੋਜਗਾਰ ਮੇਲਿਆਂ ਦੇ ਪ੍ਰਬੰਧਨ ਦਾ ਜਾਇਜਾ ਲੈਣ ਲਈ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਵਿਸ਼ੇਸ ਮੀਟਿੰਗ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿਖੇ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰਦੀਪ ਬੈਂਸ ਅਤੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਤੋਂ ਰਾਕੇਸ ਕੁਮਾਰ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਅੰਦਰ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਜਿਸ ਅਧੀਨ ਪੰਜਾਬ ਭਰ ਵਿੱਚ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ, ਇੰਨਾਂ ਮੇਲਿਆਂ ਲਈ 6258 ਜੋਬ ਰੋਲ ਇਕੱਤਰ ਕੀਤੇ ਗਏ ਹਨ ਜਿਲ•ੇ ਦੇ 3500 ਬੇਰੁਜਗਾਰ ਨੋਜਵਾਨਾਂ ਨੂੰ ਨੋਕਰੀ ਦੇਣ ਅਤੇ 3500 ਨੋਜਵਾਨਾਂ ਨੂੰ ਸਵੈ ਰੁਜਗਾਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋ ਜਿਲਾ ਪੱਧਰ ਤੇ 3 ਮੈਗਾ ਜਾਬ ਫੇਅਰ ਲਗਾਏ ਜਾ ਰਹੇ ਹਨ ।ਪਹਿਲਾ ਮੈਗਾ ਜਾਬ ਫੇਅਰ 20 ਸਤੰਬਰ ਨੂੰ ਅਮਨ ਭੱਲਾ ਇੰਜੀਅਰਿੰਗ ਕਾਲਜ ਕੋਟਲੀ ਜਿਲ•ਾ ਪਠਾਨਕੋਟ, ਦੂਸਰਾ ਰੁਜਗਾਰ ਮੇਲਾ 24 ਸਤੰਬਰ ਨੂੰ ਗੋਰਮਿੰਟ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਤੀਸਰਾ ਰੁਜਗਾਰ ਮੇਲਾ  26 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਇਨ•ਾਂ ਮੇਲਿਆ ਵਿੱਚ ਪੰਜਾਬ ਭਰ ਤੋ 35 ਦੇ ਕਰੀਬ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਹਨਾਂ ਵੱਲੋ ਮੋਕੇ ਤੇ ਹੀ ਨੋਜੁਆਨਾ ਦੀ ਇੰਟਰਵਿਉ ਕਰਨ ਉਪਰੰਤ ਚੋਣ ਕੀਤੀ ਜਾਵੇਗੀ । ਕੰਪਨੀਆਂ ਵਲੋਂ ਯੋਗਤਾ ਦੇ ਅਧਾਰ ਤੇ 5 ਹਜਾਰ ਰੁਪਏ ਤੋਂ ਲੈ ਕੇ 20 ਹਜਾਰ ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਉਨਾਂ ਨੇ ਜ਼ਿਲ•ੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ• ਕੇ ਹਿੱਸਾ ਲੈਣ । ਉਨ•ਾਂ ਕਿਹਾ ਕਿ ਰੋਜਗਾਰ ਮੇਲਿਆਂ ਦੇ ਪ੍ਰਬੰਧ ਦੇ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ ਇਸ ਸੰਬੰਧੀ ਆਮ ਜਨਤਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਬੇਰੋਜਗਾਰ ਨੋਜਵਾਨ ਇਨ•ਾਂ ਰੋਜਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰ ਸਕਣ।

© 2016 News Track Live - ALL RIGHTS RESERVED