ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ

Sep 13 2019 05:23 PM
ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ

ਪਠਾਨਕੋਟ

 ਪਠਾਨਕੋਟ ਸਹਿਰ ਅੰਦਰ ਕਿਸੇ ਤਰ•ਾਂ ਦੇ ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ ਅਤੇ ਹਰ ਤਰ•ਾਂ ਦੀ ਸਮੱਸਿਆ ਜਿਸ ਨਾਲ ਜਨਤਾ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੂੰ ਦੂਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਨਾਲ ਸਹਿਰ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਆਯੋਜਿਤ ਕੀਤੀ ਗਈ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨਿਲ ਵਿੱਜ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਪਠਾਨਕੋਟ , ਅਸਵਨੀ ਸਰਮਾ ਅਤੇ ਹੋਰ ਨਗਰ ਨਿਗਮ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਪਠਾਨਕੋਟ ਦੇ ਵਿਕਾਸ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਐਮ.ਪੀ. ਲੈਂਡ ਦੇ ਸਾਰੇ ਕਾਰਜ ਜੋ ਪਹਿਲਾ ਤੋਂ ਮਨਜੂਰ ਹੋ ਚੁੱਕੇ ਹਨ ਉਨ•ਾਂ ਸਾਰੇ ਕਾਰਜਾਂ ਨੂੰ ਜਲਦੀ ਹੀ ਸੁਰੂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਮੀਰਪੁਰ ਕਾਲੋਨੀ ਵਿਖੇ ਸਥਿਤ ਪਾਰਕ ਅਤੇ ਸਿਮਲਾ ਪਹਾੜੀ ਪਾਰਕ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਉਨ•ਾਂ ਇਸ ਮੋਕੇ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਅੰਦਰ 7 ਨਵੇਂ ਟਿਊਵਬੈਲ ਲਗਾਏ ਜਾਣ ਦੀ ਮਨਜੂਰੀ ਦਿੱਤੀ ਹੈ ਜਿਸ ਦਾ ਕਾਰਜ ਵੀ ਜਲਦੀ ਸੁਰੂ ਕੀਤਾ ਜਾਵੇਗਾ ਉਨ•ਾਂ ਕਿਹਾ ਕਿ ਇਨ•ਾਂ ਟਿਊਵਬੈਲਾਂ ਦੇ ਲੱਗਣ ਨਾਲ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਸਮੱਸਿਆ ਦੂਰ ਹੋਵੇਗੀ।  

 
  
© 2016 News Track Live - ALL RIGHTS RESERVED