ਏ.ਐਨ.ਐਮ. ਦੀ ਟੈਬਲੇਟ ਟ੍ਰੇਨਿੰਗ ਦਿੱਤੀ

Sep 13 2019 05:23 PM
ਏ.ਐਨ.ਐਮ. ਦੀ ਟੈਬਲੇਟ ਟ੍ਰੇਨਿੰਗ ਦਿੱਤੀ




ਪਠਾਨਕੋਟ

ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸ਼ੀ ਵਿਖੇ ਏ.ਐਨ.ਐਮ., ਇੰਨਫਰਮੇਸ਼ਨ ਅਸਿਟੇਂਟ ਅਤੇ ਬਲਾਕ ਸਟੈਟੀਕਲ ਅਸਿਟੇਂਟ ਦੀ ਟੈਬਲੇਟ ਟ੍ਰੇਨਿੰਗ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਇਹ ਟ੍ਰੇਨਿੰਗ ਡਵੀਜ਼ਨਲ ਕੁਆਰਡੀਨੇਟਰ ਸ੍ਰੀ ਸਹਿਬਾਜ ਸਿੰਘ ਵੱਲੋਂ ਕਰਵਾਈ ਗਈ।
ਉਹਨਾਂ ਦੱਸਿਆ ਕਿ ਨਾਨ ਕਮਿਊਨੀਕੇਬਲ ਡਾਜੀਜ ਅਧੀਨ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਸਿਹਤ ਨਿਰੱਖਣ ਕਰਕੇ ਕੈਂਸਰ, ਸੂਗਰ, ਹਾਰਟ ਅਟੈਕ ਅਤੇ ਸਟਰੋਕ ਬਿਮਾਰੀਆਂ ਦਾ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਡਾਟਾ ਇਕੱਠਾ ਕਰਕੇ ਏ.ਐਨ.ਐਮ. ਰਾਂਹੀ ਲੋਕਾਂ ਦੀ ਸਿਹਤ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਮਾਹਿਰ ਡਾਕਟਰਾਂ ਵੱਲੋ ਇਲਾਜ ਕੀਤਾ ਜਾਣਾ ਹੈ। ਆਸ਼ਾ ਵਰਕਰ ਦੁਆਰਾ ਹਰ ਰੋਜ 5 ਫਾਰਮ ਭਰੇ ਜਾਂਦੇ ਹਨ ਅਤੇ ਏ.ਐਨ.ਐਮ. ਵੱਲੋਂ ਹਰ ਹਫਤੇ  30 ਫਾਰਮ ਭਰੇ ਜਾਂਦੇ ਹਨ। ਬਲੱਡ ਪ੍ਰੈਸ਼ਰ, ਕੈਂਸਰ, ਸੂਗਰ ਅਤੇ ਸਟਰੋਕ ਦੇ ਮਰੀਜਾਂ ਦੀ ਹੈਲਥ ਐਡ ਵੈਲਨੈਸ ਸੈਟਰਾਂ ਤੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਣਾ ਹੈ। ਏ.ਐਨ.ਐਮ. ਨੂੰ ਟੈਬਲੇਟ ਟ੍ਰੇਨਿੰਗ ਦੇਣ ਦਾ ਮੱਕਸਦ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦਾ ਰਜਿਸਟਰਾਂ ਦਾ ਕੰਮ ਘੱਟ ਕਰਕੇ ਟੈਬਲੇਟ ਦੁਆਰਾ ਆਨ-ਲਾਈਨ ਰਿਕਾਰਡ ਭਾਰਤ ਅਤੇ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ । । ਇਸ ਨਾਲ ਏ.ਐਨ.ਐਮ. ਕੋਲ ਹਰ ਸਮੇਂ ਡਾਟਾ ਉਪਲੱਬਧ ਰਹੇਗਾਂ। ਇਸ ਮੌਕੇ ਜਿਲ•ਾ ਪ੍ਰੋਗਰਾਮ ਮੈਨੇਜਰ ਰਘੂਬੀਰ ਸਿੰਘ ਵੱਲੋਂ ਸਮੂਹ ਏ.ਐਨ.ਐਮ., ਇੰਨਫਰਮੇਸ਼ਨ ਅਸਿਟੇਂਟ ਅਤੇ ਬਲਾਕ ਸਟੈਟੀਕਲ ਅਸਿਟੇਂਟ ਨੂੰ ਇਸ ਟ੍ਰੇਨਿੰਗ ਦੇ ਮਹੱਤਵ ਬਾਰੇ ਦੱਸਿਆ ਅਤੇ ਆਪਣੇ ਅਧੀਨ ਕੰਮ ਕਰਦੀਆਂ ਆਸ਼ਾਂ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਦੀ ਸਮੂਲੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ   ਜਿਲ•ਾ ਪ੍ਰੋਗਰਾਮ ਮੈਨੇਜਰ ਰਘੂਬੀਰ ਸਿੰਘ, ਜਿਲ•ਾ ਮੌਨਿਟਰਿੰਗ ਅਤੇ ਇਵੈਲੂਏਸ਼ਨ ਅਫਸਰ ਅਮਨਦੀਪ ਸਿੰਘ, ਜਿਲ•ਾ ਸਟੈਟੀਕਲ ਅਸ਼ਿਟੈਂਟ ਪ੍ਰਿਆ ਮਹਾਜਨ ਅਤੇ ਜਿਲ•ਾਂ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਹਾਜਰ ਸਨ।

© 2016 News Track Live - ALL RIGHTS RESERVED