ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਰੀ ਕੀਤੇ ਵੱਖ ਵੱਖ ਪ੍ਰਬੰਧੀਆਂ ਦੇ ਹੁਕਮ

Sep 14 2019 05:12 PM
ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਰੀ ਕੀਤੇ ਵੱਖ ਵੱਖ ਪ੍ਰਬੰਧੀਆਂ ਦੇ ਹੁਕਮ



ਪਠਾਨਕੋਟ

ਸ਼੍ਰੀ ਰਾਜੀਵ ਕੁਮਾਰ ਵਧੀਕ ਜ਼ਿਲ•ਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਕੋਈ ਵੀ ਵਪਾਰੀ , ਡੀਲਰ, ਟਰੇਡਰ, ਖਾਦ, ਕੀੜੇ ਮਾਰ ਦਵਾਈਆਂ, ਪੈਸਟੀਸਾਈਡ , ਬੀਜ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਖਾਦ ਵਸਤੂਆਂ ਆਦਿ ਜਿਸ ਦੀ ਕੀਮਤ 100 ਰੁਪਏ ਜਾਂ ਇਸ ਤੋਂ ਵੱਧ ਹੋਵੇ ਬਿਨ•ਾਂ ਸਹੀ ਬਿਲ ਜਾਰੀ ਕਰਨ ਦੇ ਗ੍ਰਾਹਕ ਨੂੰ ਨਹੀਂ ਵੇਚਣਗੇ , ਭਾਵੇ ਗ੍ਰਾਹਕ/ਖਪਤਕਾਰ ਇਸ ਬਿੱਲ ਦੀ ਮੰਗ ਕਰੇ ਜਾ ਨਾ ਕਰੇ।
ਉਨ•ਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ•ਾ ਪਠਾਨਕੋਟ ਵਿਖੇ ਸÎÎਥਿਤ ਹਿੰਦ ਪਾਕਿ ਅੰਤਰਰਾਸਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਆਮ ਲੋਕਾਂ ਦੇ ਆਉਂਣ ਜਾਣ ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ•ਾਂ ਕਿਹਾ ਕਿ ਇਹ ਹੁਕਮ ਬੀ.ਐਸ.ਐਫ. , ਪੁਲਿਸ, ਫੋਜ, ਸੀ.ਆਰ.ਪੀ.ਐਫ., ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ਤੇ ਤਾਇਨਾਤ ਅਮਲੇ ਤੇ ਲਾਗੂ ਨਹੀਂ ਹੋਵੇਗਾ।
ਉਨ•ਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਜਿਲ•ਾ ਪਠਾਨਕੋਟ ਵਿੱਚ ਮਲਟੀਟੋਨ ਹਾਰਨ, ਪ੍ਰੈਸਰ ਹਾਰਨ, ਪਟਾਕਾ ਹਾਰਨ ਅਤੇ ਹੋਰ ਯੰਤਰ ਮੋਟਰਸਾਈਕਲ/ ਮੋਟਰ ਵਹੀਕਲ ਤੇ ਫਿਟ ਕਰਨ , ਤਿਆਰ ਕਰਨ , ਵੇਚਣਾ, ਖਰੀਦਣਾ ਆਦਿ ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ•ਾਂ ਇੱਕ ਹੋਰ ਹੁਕਮ ਰਾਹੀਂ ਜਿਲ•ਾ ਪਠਾਨਕੋਟ ਦੀ ਹਦੂਦ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ਗਲੀਆਂ ਵਿੱਚ ਰੇਤਾਂ/ ਬੱਜਰੀ/ਇੱਟਾਂ ਜਾ ਘਰੇਲੂ ਮਲਬਾ ਆਦਿ ਲਗਾਉਂਣ ਤੇ ਪਾਬੰਦੀ ਲਗਾਈ ਗਈ।
ਘੜੂਕੇ/ਟਰਾਲੀਆ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲਾ ਠੇਲੇ ਤੇ ਲਟਕਦਾ ਸਰੀਆ ਲੈ ਕੇ ਜਾਂਦੇ ਵਾਹਨਾਂ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇੱਕ ਹੋਰ ਹੁਕਮ ਜਾਰੀ ਕਰਦਿਆਂ ਵਧੀਕ ਜਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਅਮ ਪਬਲਿਕ ਜਾ ਸਰਕਾਰੀ ਅਦਾਰੇ ਵਲੋਂ ਸੜਕਾਂ/ਗਲੀਆਂ ਵਿੱਚ ਰੇਤਾਂ /ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਊਂਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ।
ਉਨ•ਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੀੜੀ ਮਲਿਕਪੁਰ ਮਾਰਗ ਦੀ ਨਵੀਂ ਬਣੀ (ਅੱੱਡਾ ਸੁੰਦਰ ਚੱਕ) ਰੋਡ ਅਤੇ ਪਰਮਾਨੰਦ-ਤਾਰਾਗੜ•-(ਬੇਗੋਵਾਲ ) ਰੋਡ ਉਪਰ ਸਵੇਰੇ 6 ਵਜੇ ਤੋਂ ਸਾਮ 8 ਵਜੇ ਤੱਕ ਭਾਰੀ ਵਹੀਕਲਾਂ /ਟਰਾਲੇ ਜੋ ਕਰੈਸਰ ਇੰਡਸਟਰੀ ਨਾਲ ਸਬੰਧਤ ਹਨ । ਇਸ ਤੋਂ ਇਲਾਵਾ ਖਾਲੀ ਭਾਰੀ ਵਹੀਕਲਾਂ , ਜੋ ਕਰੈਸਰ ਇੰਡਸਟਰੀ ਨਾਲ ਸਬੰਧਤ ਹੋਣ ਤੇ ਵੀ ਸਵੇਰੇ 6 ਵਜੇ ਤੋਂ ਸਾਮ 8 ਵਜੇ ਤੱਕ ਚੱਲਣ ਤੇ ਪਾਬੰਦੀ ਲਗਾਈ ਜਾਂਦੀ ਹੈ।
ਇੱਕ ਹੋਰ ਹੁਕਮ ਰਾਹੀ ਉਨ•ਾਂ ਵੱਲੋਂ ਸਵੇਰੇ 7 ਵਜੇ ਤੋਂ ਸਵੇਰੇ 8.30 ਵਜੇ ਤੱਕ ਅਤੇ ਬਾਅਦ ਦੁਪਿਹਰ 12.30 ਵਜੇ ਤੋਂ 2.30 ਵਜੇ ਤੱਕ ਦੀਨਾਨਗਰ-ਤਾਰਾਗੜ•-ਨਰੋਟ ਜੈਮਲ ਸਿੰਘ-ਫਤਿਹਪੁਰ-ਨਗਰੀ-ਕਠੂਆ ਰੋਡ ਉਤੇ ਆਉਂਣ ਜਾਣ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਗਈ ਅਤੇ ਬਾਅਦ ਦੁਪਿਹਰ 3.30 ਵਜੇ ਤੋਂ ਸਾਮ 7 ਵਜੇ ਤੱਕ ਕੇਵਲ ਕਰੱਸ਼ਰ ਨਾਲ ਸਬੰਧਤ ਭਰੀਆਂ ਹੋਈਆਂ ਗੱਡੀਆਂ ਦੇ ਚੱਲਣ ਤੇ ਪਾਬੰਦੀ ਲਗਾਈ ਜਾਂਦੀ ਹੈ।
ਉਨ•ਾ ਵੱਲੋਂ ਇੱਕ ਹੋਰ ਹੁਕਮ ਰਾਹੀਂ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਦੋ  ਚਾਰ ਪਹੀਆ ਵਾਹਨਾਂ ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ ਅੋਰਤ) ਦੇ ਕਿਸੇ ਵੀ ਮੋਸਮ ਦੋਰਾਨ ਕੱਪੜੇ ਜਾਂ ਮਖੋਟੇ ਨਾਲ ਪੂਰੀ ਤਰ•ਾਂ ਮੁੰਹ  ਢੱਕਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇੱਕ ਹੁਕਮ ਰਾਹੀ ਉਨ•ਾਂ ਵੱਲੋਂ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ ਟਰਾਲੀਆਂ/ਮੋਟਰਸਾਈਕਲ/ਟਰਾਲੀਆਂ ਜਾ ਹੱਥ ਵਾਲਾ ਠੇਲਾ ਤੇ ਲਟਕਤਾ ਸਰੀਆ ਲੈ ਕੇ ਜਾਂਦੇ ਵਾਹਨਾ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇੱਕ ਹੋਰ ਹੁਕਮ ਜਾਰੀ ਕਰਦਿਆਂ ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਗੈਰ ਮਨਜੂਰ ਸੁਦਾ ਅਹਾਤੇ/ ਢਾਬਿਆਂ ਆਦਿ ਦੇ ਅੰਦਰ ਬੈਠ ਕੇ ਸਰਾਬ ਆਦਿ ਪੀਣ ਤੇ ਪਾਬੰਦੀ ਲਗਾਈ ਜਾਂਦੀ ਹੈ।

© 2016 News Track Live - ALL RIGHTS RESERVED