ਪਿੰਡ ਢਾਕੀ ਸੈਦਾਂ ਦਾ ਕਿਸਾਨ ਸੰਸਾਰ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੈਰ ਸਾੜੇ ਫਸਲਾਂ ਦੀ ਕਾਸ਼ਤ ਕਰ ਰਿਹਾ

Sep 14 2019 05:12 PM
ਪਿੰਡ ਢਾਕੀ ਸੈਦਾਂ ਦਾ ਕਿਸਾਨ ਸੰਸਾਰ ਸਿੰਘ  ਨੇ ਪਿਛਲੇ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੈਰ ਸਾੜੇ ਫਸਲਾਂ ਦੀ ਕਾਸ਼ਤ ਕਰ ਰਿਹਾ



ਪਠਾਨਕੋਟ:

ਪਿਛਲੇ ਦਿਨੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਪਿੰਡ ਚੌਹਾਨਾਂ ਵਿੱਚ ਲਗਾਏ ਮੱਕੀ ਦੇ ਖੇਤ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ 13 ਅਜਿਹੇ ਕਿਸਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਿੰਨਾਂ ਨੇ ਲੰਬੇ ਸਮੇਂ ਤੋਂ ਫਸਲਾਂ ਦੀ ਤੁਹਿੰਦ ਖੂੰਹਦ ਜਲਾਏ ਬਗੈਰ ਕਣਕ ,ਝੋਨਾ ਅਤੇ ਮੱਕੀ ਦੀ ਕਾਸ਼ਤ ਕਰ ਰਹੇ ਹਨ।ਅਜਿਹਾ ਹੀ ਜਿਲਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਦੇ ਕਿਸਾਨ ਸੰਸਾਰ ਸਿੰਘ ਪੁੱਤਰ ਕਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ• ਨੂੰ ਅੱਗ ਲਗਾਏ ਬਗੈਰ ਕਣਕ ,ਝੋਨਾ Àਤੇ ਮੱਕੀ ਦੀ ਕਾਸਤ ਕਰਕੇ ਇਲਾਕੇ ਦੇ ਕਿਸਾਨਾਂ ਲਈ  ਰਾਹ ਦਸੇਰੇ ਦਾ ਕੰਮ ਕਰ ਰਿਹਾ ਹੈ।
ਜਿਕਰਯੋਗ ਹੈ ਕਿ ਸੰਸਾਰ ਸਿੰਘ ਵੱਲੋਂ ਅਜਿਹਾ ਕਰਕੇ ਖੇਤੀ ਲਾਗਤ ਖਰਚੇ ਘਟਾਏ ਹਨ ਉਥੇ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਜਾਣਕਾਰੀ ਦਿੰਦਿਆਂ ਕਿਸਾਨ ਸੰਸਾਰ ਸਿੰਘ ਨੇ ਦੱਸਿਆ ਕਿ ਉਸ ਦੀ ਕੁੱਲ ਮਾਲਕੀ 14 ਏਕੜ ਹੈ ਅਤੇ 15 ਏਕੜ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਹੈ। ਉਨ•ਾਂ ਦਾ ਕਹਿਣਾ ਹੈ ਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ।ਉਨਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਚ ਤਕਲੀਫ,ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਉਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਖੇਤਾਂ ਵਿੱਚ ਖਿਲਾਰ ਕੇ ਤਵੀਆਂ ਨਾਲ ਖੇਤ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ।ਉਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ Àਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ। ਉਨਾਂ  ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫਸਰ ਅਤੇ ਸਮੁੱਚੀ ਟੀਮ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਜਾਗਰੁਕਤਾ ਬਹੁਤ ਵਧੀ ਹੈ।ਉਸਦੇ ਅਨੁਸਾਰ ਪਿਛਲੇ ਸਾਲ ਉਸਨੇ ਬੀਜ ਡਰਿੱਲ ਨਾਲ ਬੀਜੀ ਕਣਕ ਦੇ ਫਾਇਦਿਆਂ ਬਾਰੇ ਦੱਸਿਆ ਕਿ ਡਰਿੱਲ  ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਕਰਨ ਵਿਚ ਮਦਦ ਮਿਲੀ ਹੈ।ਉਨ•ਾਂ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਦੀ ਫਸਲ ਵਿਚੋਂ ਵਧੇਰੇ ਪੈਦਾਵਾਰ ਮਿਲਦੀ ਹੈ ਜਿਸ ਨਾਲ ਖੇਤੀ ਆਮਦਨ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ।ਉਨਾਂ ਦਾ ਕਹਿਣਾ ਹੈ ਕਿ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਉਦਯੋਗੀ ਪ੍ਰਦੂਸ਼ਣ,ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦੂਸ਼ਣ,ਭਠਿਆਂ ਦਾ ਪ੍ਰਦੂਸ਼ਣ, ਸ਼ਹਿਰਾਂ ਦੀ ਰਹਿੰਦ ਖੂੰਹਦ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਵੀ ਰੋਕਣ ਦੀ ਜ਼ਰੂਰਤ ਹੈ।ਸੰਸਾਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ। ਸੰਸਾਰ ਸਿੰਘ ਆਪਣੇ ਇਲਾਕੇ ਦੇ ਦੇਸੀ ਮੱਕੀ ਕਾਸ਼ਤਕਾਰਾਂ ਦਾ ਸਮੂਹ ਬਣਾ ਕੇ ਪਠਾਨਕੋਟ ਜ਼ਿਲੇ ਅਤੇ ਪੰਜਾਬ ਦੇ ਹੋਰਨਾਂ ਜ਼ਿਲਿਆਂ ਵਿੱਚ ਮੱਕੀ ਅਤੇ ਮੱਕੀ ਦਾ ਆਟਾ ਖਪਤਕਾਰਾਂ ਨੂੰ ਸਿਧਿਆਂ ਵੇਚ ਕੇ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਖੇਤੀ ਆਮਦਨ ਵਦਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।

© 2016 News Track Live - ALL RIGHTS RESERVED