ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣਗੇ ਮੈਗਾ ਰੁਜ਼ਗਾਰ ਮੇਲੇ -ਸ੍ਰੀ ਬਲਰਾਜ ਸਿੰਘ

Sep 17 2019 03:27 PM
ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣਗੇ ਮੈਗਾ ਰੁਜ਼ਗਾਰ ਮੇਲੇ -ਸ੍ਰੀ ਬਲਰਾਜ ਸਿੰਘ


ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਲਗਾਏ ਜਾਣ ਵਾਲੇ ਰੁਜਗਾਰ ਮੇਲਿਆਂ ਵਿੱਚ ਭਾਗ ਲੈਣ ਅਤੇ ਰੁਜਗਾਰ ਪ੍ਰਾਪਤ ਕਰਨ। ਇਹ ਪ੍ਰਗਟਾਵਾਂ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ 20 ਸਤੰਬਰ ਨੂੰ ਅਮਨ ਭੱਲਾ ਕਾਲਜ ਵਿੱਚ ਲਗਾਏ ਜਾਣ ਵਾਲੇ ਰੁਜਗਾਰ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਤੋਂ ਬਾਅਦ ਕੀਤਾ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ  ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਅਧੀਨ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਵਿੱਚ ਨੋਜਵਾਨ ਭਾਗ ਲੈ ਕੇ ਨੋਕਰੀਆਂ ਪ੍ਰਾਪਤ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ, ਇੰਨਾਂ ਮੇਲਿਆਂ ਲਈ 6258 ਜੋਬ ਰੋਲ ਇਕੱਤਰ ਕੀਤੇ ਗਏ ਹਨ ਜਿਲ•ੇ ਦੇ 3500 ਬੇਰੁਜਗਾਰ ਨੋਜਵਾਨਾਂ ਨੂੰ ਨੋਕਰੀ ਦੇਣ ਅਤੇ 3500 ਨੋਜਵਾਨਾਂ ਨੂੰ ਸਵੈ ਰੁਜਗਾਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋ ਜਿਲਾ ਪੱਧਰ ਤੇ 3 ਮੈਗਾ ਜਾਬ ਫੇਅਰ ਲਗਾਏ ਜਾ ਰਹੇ ਹਨ ।ਪਹਿਲਾ ਮੈਗਾ ਜਾਬ ਫੇਅਰ 20 ਸਤੰਬਰ ਨੂੰ ਅਮਨ ਭੱਲਾ ਇੰਜੀਅਰਿੰਗ ਕਾਲਜ ਕੋਟਲੀ ਜਿਲ•ਾ ਪਠਾਨਕੋਟ, ਦੂਸਰਾ ਰੁਜਗਾਰ ਮੇਲਾ 24 ਸਤੰਬਰ ਨੂੰ ਗੋਰਮਿੰਟ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਤੀਸਰਾ ਰੁਜਗਾਰ ਮੇਲਾ  26 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਇਨ•ਾਂ ਮੇਲਿਆ ਵਿੱਚ ਪੰਜਾਬ ਭਰ ਤੋ 35 ਦੇ ਕਰੀਬ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਹਨਾਂ ਵੱਲੋ ਮੋਕੇ ਤੇ ਹੀ ਨੋਜੁਆਨਾ ਦੀ ਇੰਟਰਵਿਉ ਕਰਨ ਉਪਰੰਤ ਚੋਣ ਕੀਤੀ ਜਾਵੇਗੀ । ਕੰਪਨੀਆਂ ਵਲੋਂ ਯੋਗਤਾ ਦੇ ਅਧਾਰ ਤੇ 5 ਹਜਾਰ ਰੁਪਏ ਤੋਂ ਲੈ ਕੇ 20 ਹਜਾਰ ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਉਨਾਂ ਨੇ ਜ਼ਿਲ•ੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ• ਕੇ ਹਿੱਸਾ ਲੈਣ ।

© 2016 News Track Live - ALL RIGHTS RESERVED