ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਕਾਲਜ ਵਿਦਿਆਰਥਣਾਂ ਦੇ ਲਰਨਿੰਗ ਲਾਇਸੈਂਸ ਬਣਾਉਣ ਲਈ ਫਾਰਮ ਭਰੇ ਗਏ

Sep 17 2019 03:35 PM
ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਕਾਲਜ ਵਿਦਿਆਰਥਣਾਂ ਦੇ ਲਰਨਿੰਗ ਲਾਇਸੈਂਸ ਬਣਾਉਣ ਲਈ ਫਾਰਮ ਭਰੇ ਗਏ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪਠਾਨਕੋਟ ਦੇ ਰਮਾ ਚੋਪੜਾ ਕਾਲਜ ਵਿਖੇ ਕੈਂਪ ਲਗਾ ਕੇ ਕਾਲਜ ਵਿਦਿਆਰਥਣਾਂ ਦੇ ਲਰਨਿੰਗ ਲਾਇਸੈਂਸ ਬਣਾਉਣ ਲਈ ਫਾਰਮ ਭਰੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਬੀਤੇ ਦਿਨੀਂ ਕਾਲਜ ਵਿਖੇ ਇਕ ਟਰੈਫ਼ਿਕ ਸੈਮੀਨਾਰ ਲਗਾਇਆ ਸੀ | ਜਿਸ ਵਿਚ ਦੇਖਣ ਨੰੂ ਮਿਲਿਆ ਕਿ ਕਾਲਜ ਵਿਦਿਆਰਥਣਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹਨ | ਜਿਸ ਨੰੂ ਦੇਖਦੇ ਹੋਏ ਅੱਜ ਕਾਲਜ ਵਿਖੇ ਫਾਰਮ ਭਰੇ ਗਏ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ | ਇਸ ਤੋਂ ਇਲਾਵਾ ਡੀ.ਟੀ.ਓ.ਦਫ਼ਤਰ ਵਿਖੇ ਟੈੱਸਟ ਪਾਸ ਕਰ ਕੇ ਵਿਦਿਆਰਥਣਾਂ ਨੰੂ ਲਰਨਿੰਗ ਲਾਇਸੈਂਸ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੰੂ ਵਾਹਨ ਚਲਾਉਣ ਲਈ ਤਾਂ ਹੀ ਦੇਣ ਜੇਕਰ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਬਣਿਆ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ, ਮੈਡੀਕਲ ਅਫ਼ਸਰ ਡਾ: ਐਸ.ਐੱਲ. ਅੱਤਰੀ, ਅਵਤਾਰ ਅਬਰੋਲ ਤੋਂ ਇਲਾਵਾ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ |

© 2016 News Track Live - ALL RIGHTS RESERVED