ਟਰੱਸਟ ਦੇ ਚੇਅਰਮੈਨ ਵਲੋਂ ਟਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਰੋਡ ਦਾ ਦੌਰਾ

Sep 17 2019 03:40 PM
ਟਰੱਸਟ ਦੇ ਚੇਅਰਮੈਨ ਵਲੋਂ ਟਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਰੋਡ ਦਾ ਦੌਰਾ

ਪਠਾਨਕੋਟ

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਟਰੱਸਟ ਦੇ ਕਾਰਜਸਾਧਕ ਅਧਿਕਾਰੀ ਮਨੋਜ ਕੁਮਾਰ ਨੂੰ ਲੈ ਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਰੋਡ ਦਾ ਦੌਰਾ ਕੀਤਾ | ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ, ਨਰਿੰਦਰ ਵਾਲੀਆ, ਨਿਰਮਲ ਸਿੰਘ ਪੱਪੂ, ਕੇਵਲ ਸ਼ਰਮਾ ਵੀ ਹਾਜ਼ਰ ਸਨ | ਉਕਤ ਆਗੂਆਂ ਨੇ ਦੱਸਿਆ ਕਿ ਰੇਲਵੇ ਰੋਡ ਤੋਂ ਲੰਘ ਰਿਹਾ ਅੰਡਰ ਗਰਾੳਾੂਡ ਸੀਵਰੇਜ ਬੈਠ ਗਿਆ ਹੈ ਜਿਸ ਕਾਰਨ ਕਈ ਦੁਕਾਨਾਂ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਚੇਅਰਮੈਨ ਵਿਭੂਤੀ ਸ਼ਰਮਾ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਰੇਲਵੇ ਰੋਡ ਤੇ ਕਈ ਦੁਕਾਨਾਂ ਦੇ ਅੱਗੇ ਸੜਕ ਬੈਠ ਗਈ ਹੈ, ਉਸ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ, ਪਰ ਦੁਕਾਨਦਾਰਾਂ ਵੀ ਟਰੱਸਟ ਨੂੰ ਸਹਿਯੋਗ ਕਰਨ ਅਤੇ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨ ਦੇ ਬਾਹਰ ਨਾ ਲਗਾਉਣ | ਕਾਰਜਸਾਧਕ ਅਧਿਕਾਰੀ ਮਨੋਜ ਕੁਮਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਮੁੜ ਤੋਂ ਦੁਬਾਰਾ ਰੇਲਵੇ ਰੋਡ ਤੇ ਆਏ ਤਾਂ ਜੇਕਰ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਗਿਆ ਤਾਂ ਉਸ ਸਮਾਨ ਨੂੰ ਜ਼ਬਤ ਕਰ ਲਿਆ ਜਾਵੇਗਾ |

© 2016 News Track Live - ALL RIGHTS RESERVED