ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣ ਵਾਲੇ ਮੈਗਾ ਰੁਜ਼ਗਾਰ ਮੇਲਿਆਂ ਨੂੰ ਲੈ ਕੇ ਰੀਵਿਓ ਮੀਟਿੰਗ ਆਯੋਜਿਤ

Sep 18 2019 12:58 PM
ਜਿਲ•ਾ ਪਠਾਨਕੋਟ ਵਿੱਚ 20, 24 ਅਤੇ 26 ਸਤੰਬਰ ਨੂੰ ਲਗਾਏ ਜਾਣ ਵਾਲੇ ਮੈਗਾ ਰੁਜ਼ਗਾਰ ਮੇਲਿਆਂ ਨੂੰ ਲੈ ਕੇ ਰੀਵਿਓ ਮੀਟਿੰਗ ਆਯੋਜਿਤ


ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਅਧੀਨ ਅੱਜ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਇੱਕ ਵਿਸ਼ੇਸ ਮੀਟਿੰਗ ਜਿਲ•ਾ ਰੋਜਗਾਰ ਅਫਸ਼ਰ ਰਣਜੀਤ ਕੌਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ ਤੋਰ ਤੇ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰਦੀਪ ਬੈਂਸ, ਰਾਕੇਸ ਕੁਮਾਰ ਅਤੇ ਰੋਜਗਾਰ ਮੇਲਿਆਂ ਵਿੱਚ ਪਹੁੰਚ ਰਹੀਆਂ ਵੱਖ ਵੱਖ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ  ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਅਧੀਨ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਵਿੱਚ ਨੋਜਵਾਨ ਭਾਗ ਲੈ ਕੇ ਨੋਕਰੀਆਂ ਪ੍ਰਾਪਤ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ, ਇੰਨਾਂ ਮੇਲਿਆਂ ਲਈ 6258 ਜੋਬ ਰੋਲ ਇਕੱਤਰ ਕੀਤੇ ਗਏ ਹਨ ਜਿਲ•ੇ ਦੇ 3500 ਬੇਰੁਜਗਾਰ ਨੋਜਵਾਨਾਂ ਨੂੰ ਨੋਕਰੀ ਦੇਣ ਅਤੇ 3500 ਨੋਜਵਾਨਾਂ ਨੂੰ ਸਵੈ ਰੁਜਗਾਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋ ਜਿਲਾ ਪੱਧਰ ਤੇ 3 ਮੈਗਾ ਜਾਬ ਫੇਅਰ ਲਗਾਏ ਜਾ ਰਹੇ ਹਨ ।ਪਹਿਲਾ ਮੈਗਾ ਜਾਬ ਫੇਅਰ 20 ਸਤੰਬਰ ਨੂੰ ਅਮਨ ਭੱਲਾ ਇੰਜੀਅਰਿੰਗ ਕਾਲਜ ਕੋਟਲੀ ਜਿਲ•ਾ ਪਠਾਨਕੋਟ, ਦੂਸਰਾ ਰੁਜਗਾਰ ਮੇਲਾ 24 ਸਤੰਬਰ ਨੂੰ ਗੋਰਮਿੰਟ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਤੀਸਰਾ ਰੁਜਗਾਰ ਮੇਲਾ  26 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਇਨ•ਾਂ ਮੇਲਿਆ ਵਿੱਚ ਪੰਜਾਬ ਭਰ ਤੋ 35 ਦੇ ਕਰੀਬ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਹਨਾਂ ਵੱਲੋ ਮੋਕੇ ਤੇ ਹੀ ਨੋਜੁਆਨਾ ਦੀ ਇੰਟਰਵਿਉ ਕਰਨ ਉਪਰੰਤ ਚੋਣ ਕੀਤੀ ਜਾਵੇਗੀ । ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਰੱਖੇ ਜਾਣ ਵਾਲੇ ਕਰਮਚਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਨੇ ਜ਼ਿਲ•ੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ• ਕੇ ਹਿੱਸਾ ਲੈਣ ।

 
  
© 2016 News Track Live - ALL RIGHTS RESERVED