ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਐਸ.ਐਮ.ਡੀ.ਆਰ.ਐਸ.ਡੀ, ਕਾਲਜ ਵਿੱਚ ਲੀਗਲ ਲੀਟਰੇਸੀ ਕੱਲਬ ਖੋਲਿਆ ਗਿਆ

Sep 18 2019 01:02 PM
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਐਸ.ਐਮ.ਡੀ.ਆਰ.ਐਸ.ਡੀ, ਕਾਲਜ ਵਿੱਚ ਲੀਗਲ ਲੀਟਰੇਸੀ ਕੱਲਬ ਖੋਲਿਆ ਗਿਆ


ਪਠਾਨਕੋਟ
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜੱਤਿਦਰ ਪਾਲ ਸਿੰਘ, ਸੀ.ਜੈ.ਐਮ. ਸਹਿਤ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਐਸ. ਐਮ. ਡੀ. ਆਰ. ਐਸ. ਡੀ , ਕਾਲਜ  ਵਿਖੇ ਲੀਗਲ ਲੀਟਰੇਸੀ ਕਲੱਬ ਖੋਲਿਆ ਗਿਆ। ਜਿਸ ਵਿੱਚ ਬੱਚਿਆ ਨੂੰ ਟੋਲ ਫ੍ਰੀ ਨੰ 1968 ਉੱਤੇ ਫੋਨ ਕਰਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸੱਕਦੇ ਹੋ ਬਾਰੇ ਦੱਸਿਆ ਗਿਆ। ਇਸ ਤੋ ਇਲਾਵਾ ਮੁਫਤ ਕਾਨੂੰਨੀ ਸਹਾਇਤਾ ਕੋਣ ਕੋਣ ਲੈ ਸਕਦਾ ਹੈ ਇਸ ਦੇ ਬਾਰੇ ਦੱਸਿਆ ਗਿਆ। ਉਨਾਂ ਮੌਜੂਦ ਬੱਚਿਆਂ ਨੂੰ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਉਹਨਾਂ ਇਸ ਮੌਕੇ ਬੱਚਿਆ ਨੂੰ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਪ੍ਰਦਾਨ ਕੀਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਸਮਾਜ ਦੇ ਪਿਛੜੇ ਅਤੇ ਕਮਜੋਰ ਵਰਗਾ ਦੇ ਲੋਕਾਂ ਦੇ ਕਾਨੂੰਨੀ ਹੱਕਾ ਦੀ ਰਾਖੀ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ ।
© 2016 News Track Live - ALL RIGHTS RESERVED