-ਪਿਛਲੇ 20 ਸਾਲਾਂ ਤੋਂ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ

Sep 19 2019 12:36 PM
-ਪਿਛਲੇ 20 ਸਾਲਾਂ ਤੋਂ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ



ਪਠਾਨਕੋਟ

ਜ਼ਿਲਾ ਪਠਾਨਕੋਟ ਦੇ ਪਿੰਡ ਕੌਂਤਰਪੁਰ ਦੇ ਵਸਨੀਕ ਅਗਾਂਹਵਧੂ ਕਿਸਾਨ ਸ੍ਰੀ ਕੰਸ ਰਾਜ ਸਾਲ ਨੂੰ ਉਨਾਂ ਵੱਲੋਂ ਖੇਤੀ ਖੇਤਰ ਵਿੱਚ ਪਾਏ ਯੋਗਦਾਨ ਵੱਜੋਂ ਸਾਲ 2012 ਵਿੱਚ ਪੰਜਾਬ ਸਰਕਾਰ ਵੱਲੋਂ ਚੱਪੜਚਿੜੀ ਜ਼ਿਲਾ ਸਹਿਬਜ਼ਾਦਾ ਅਜੀਤ ਸਿੰਗ ਨਗਰ ਵਿਖੇ ਕਰਵਾਏ ਖੇਤੀਬਾੜੀ ਸੰਮੇਲਨ ਦੌਰਾਨ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਕੰਸ ਰਾਜ ਇੱਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਿਕ ਹਨ।ਉਹ ਕੁਲ 35 ਏਕੜ ਦੀ ਮਾਲਕੀ ਹੈ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਫਸਲੀ ਵਿਭਿੰਨਤਾ ਕੇ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰੇ ਵੱਜੋਂ ਵਿਚਰ ਰਹੇ ਹਨ।
ਕਿਸਾਨ ਕੰਸ ਰਾਜ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਇਕੱਲੇ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਅਪਣਾ ਕੇ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ। ਉਨਾਂ ਦਾ ਕਹਿਣਾ ਹੈ ਖੇਤੀ ਕਿੱਤੇ ਨੂ ਤਾਂ ਹੀ ਫਾਇਦੇਮੰਦ ਬਣਾਇਆ ਜਾ ਸਕਦਾ ਹੈ ਜੇਕਰ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਕੋਈ ਖੇਤੀ ਸਹਾਇਕ ਕਿੱਤਾ ਅਪਣਾਇਆ ਜਾਵੇ। ਉਨਾਂ ਦੱਸਿਆ ਕਿ ਖੇਤੀ ਵਿਭਿੰਨਤਾ ਨੂੰ ਅਪਨਾਉਂਦਿਆਂ ਆਪਣੇ ਫਾਰਮ ਤੇ ਸਾਉਣੀ ਸੀਜ਼ਨ ਦੌਰਾਨ 10 ਏਕੜ ਰਕਬੇ ਵਿੱਚ ਝੋਨਾ, ਮੱਕੀ ਦੋ ਏਕੜ,ਕਿੰਨੂ ਦਾ ਬਾਗ 4 ਏਕੜ,ਤਿਲ ਦੋ ਏਕੜ ਚਾਰਾ ਅਤੇ 4 ਏਕੜ ਰਕਬੇ ਵਿੱਚ ਚਾਰਾ ਦੀ ਕਾਸਤ ਕੀਤੀ ਜਾਂਦੀ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ।ਉਨਾ ਦੱਸਿਆ ਕਿ ਹਾੜੀ ਦੌਰਾਨ 25 ਏਕੜ ਰਕਬੇ ਵਿੱਚ ਕਣਕ,ਛੇ ਏਕੜ ਵਿੱਚ ਸਰਸੋਂ,2 ਏਕੜ ਵਿੱਚ ਛੋਲੇ,2 ਕਨਾਲਾਂ ਵਿੱਚ ਮਸਰ ਦੀ ਕਾਸ਼ਤ ਕਰਦਾ ਹੈ।ਉਨਾਂ ਦੱਸਿਆ ਕਿ ਖਰੇਲੂ ਵਰਤੋਂ ਲਈ ਸਬਜੀਆਂ,ਫਸਲ,ਦਾਲਾਂ ਅਤੇ ਤੇਲ ਕਦੇ ਵੀ ਬਾਜ਼ਾਰ ਵਿੱਚੋਂ  ਖ੍ਰੀਦ ਨਹੀਂ ਕੀਤੀ।ਉਨਾ ਦੱਸਿਆ ਕਿ ਦਾਲਾਂ ਬਾਜ਼ਾਰ ਵਿੱਚ ਵੇਚਣ ਦੀ ਬਿਜਾਏ ਖਪਤਕਾਰਾਂ ਨੂੰ ਸਿੱਧਿਆ ਵੇਚੀਆ ਜਾਂਦੀਆਂ ਹਨ ,ਜਿਸ ਨਾਲ ਸ਼ੁੱਧ ਆਮਦਨ ਵਿੱਚ ਚੋਖਾ ਵਾਧਾ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਸਰੋਂ ਦਾ ਤੇਲ ਕੜਵਾ ਕੇ ਖਤਕਾਰਾਂ ਨੂੰ ਵੇਚਿਆਂ ਜਾਂਦਾ ਹੈ।
ਉਨਾਂ  ਦਾ ਕਹਿਣਾਂ ਹੈ ਕਿ ਝੋਨੇ ਦੀ ਫਸਲ ਨੂੰ ਕਦੇ ਵੀ ਡਾਇਆ ਖਾਦ ਨਹੀਂ ਪਾਈ ਯੂਰੀਆ ਦੀ ਵਰਤੋਂ ਖੇਤੀਬਾੜੀ ਅਤੇ ਕਿਸਾਨ ਵਿਭਾਗ ਵੱਲੋਂ ਕੀਤੀਆਂ ਸਿਫਾਰਸਾਂ ਅਨੁਸਾਰ ਹੀ ਕੀਤੀ ਜਾਂਦੀ ਹੈ । ਉਨਾਂ ਦੱਸਿਆ ਕਿ ਘਰੇਲੂ ਵਰਤੋਂ ਲਈ ਸਬਜੀਆਂ ਦੀ ਪੂਰਤੀ ਲਈ ਘਰੇਲੂ ਬਗੀਚੀ ਲਗਾਈ ਹੋਈ ਹੈ ਜਿਸ ਵਿੱਚ ਕਰ ਤਰਾਂ ਦੀਆਂ ਮੌਸਮੀ ਸਬਜੀਆ ਬੀਜੀਆਂ ਜਾਂਦਆਿ ਹਨ ਜਿਸ ਨਾਲ ਖੇਤੀ ਲਾਗਤ ਖਰਚੇ ਘਟਾਉਣ ਵਿੱਚ ਮਦਦ ਮਿਲ ਜਾਦੀ ਹੈ। ਉਨਾਂ  ਦਾ ਕਹਿਣਾਂ ਹੈ ਕਿ ਝੋਨੇ ਦੀ ਫਸਲ ਨੂੰ ਕਦੇ ਵੀ ਡਾਇਆ ਖਾਦ ਨਹੀਂ ਪਾਈ ਯੂਰੀਆ ਦੀ ਵਰਤੋਂ ਖੇਤੀਬਾੜੀ ਅਤੇ ਕਿਸਾਨ ਵਿਭਾਗ ਵੱਲੋਂ ਕੀਤੀਆਂ ਸਿਫਾਰਸਾਂ ਅਨੁਸਾਰ ਹੀ ਕੀਤੀ ਜਾਂਦੀ ਹੈ । ਉਨਾਂ ਕਿਹਾ ਕਿ ਸਿਫਾਰਸ਼ਾਂ ਅਨੁਸਾਰ ਖਾਦਾ ਦੀ ਵਰਤੋਂ ਨਾਲ ਫਸਲਾਂ ਉੱਪਰ ਕੀੜਿਆਂ ਅਤੇ ਬਿਮਾਰੀਆ ਹਮਲਾ ਵੀ ਨਹੀਂ ਹੁੰਦਾ  ਅਤੇ ਕੀਟਨਾਸ਼ਕਾਂ ਉੱਪਰ ਹੋਣ ਵਾਲਾ ਖਰਚਾ ਬਚ ਜਾਦਾ ਹੈ।
ਕੰਸ ਰਾਜ ਨੇ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਤਵੀਆਂ ਅਤੇ ਰੋਟਾਵੇਟਰ ਨਾਲ ਖੇਤ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਕਣਕ ਦਾ ਨਾੜ ਗਲ ਜਾਂਦਾ ਹੈ ਅਤੇ ਕਿਸੇ ਤਰਾਂ ਦੀ ਕੋਈ ਸਮੱਸਿਆਂ ਨਹੀਂ ਆਉਂਦੀ। ਇਸ ਤਰਾਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਝੋਨੇ ਦੀ ਫਸਲ ਦਾ ਝਾੜ ਵੀ ਵਧੇਰੇ ਨਿਕਲਦਾ ਹੈ। ਉਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਬਹੁਤੀ ਪਰਾਲੀ ਪਸ਼ੂ ਪਾਲਕਾਂ ਵੱਲੋਂ ਇਕੱਠੀ ਕਰ ਲਈ ਜਾਂਦੀ ਹੈ,ਜੋ ਬਰਸਾਤ ਦੇ ਮੌਸਮ ਦੌਰਾਨ ਚਾਰੇ ਦੇ ਤੌਰ ਤੇ ਵਰਤਦੇ ਹਨ । ਇਸ ਤਰਾਂ ਝੋਨੇ ਦੀ ਪਰਾਲੀ ਤੋਂ  ਤਕਰੀਬਨ 2500 /- ਰੁਪਏ ਪ੍ਰਤੀ ਏਕੜ ਮਿਲ ਜਾਂਦੇ ਹਨ ਜਿਸ ਨਾਲ ਕਣਕ ਦੀ ਬਿਜਾਈ ਦਾ ਖਰਚਾ ਨਿਕਲ ਆਊਂਦਾ ਹੈ । ਉਨਾਂ ਦੱਸਿਆ ਕਿ ਜੇਕਰ ਪਸ਼ੂ ਪਾਲਕ ਪਰਾਲੀ ਖ੍ਰੀਦਣ ਤੋਂ ਇਨਕਾਰੀ ਹੋਣ ਤਾਂ ਪਰਾਲੀ ਨੂੰ ਖੇਤਾਂ ਵਿੱਚ ਹੀ ਤਵੀਆਂ ਅਤੇ ਰੋਟਾਵੇਟਰ ਨਾਲ ਵਾਹ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ । ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ ਅਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਹੁਣ ਪਿੰਡ ਕੌਂਤਰਪੁਰ ਅਤੇ ਆਸਪਾਸ ਦੇ ਪਿੰਡਾਂ  ਵਿੱਚ ਕਿਸੇ ਵੀ ਕਿਸਾਨ ਵੱਲੋਂ ਝੋਨੇ ਦੀ ਪਾਰਲ਼ੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਾਂਦੀ। ਉਨਾਂ ਦੱਸਿਆ ਕਿ ਉਹ ਅਖਬਾਰਾਂ ਵਿੱਚ ਖੇਤੀ ਲੇਖ ਰੋਜ਼ਾਨਾ ਪੜਦਾ ਰਹਿੰਦਾ ਹੈ ਜਿਸ ਨਾਲ ਖੇਤੀ ਗਿਆਨ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਉਨਾਂ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ,ਸਿਖਲਾਈ ਕੈਂਪ,ਸੈਮੀਨਾਰ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ। ਉਨਾਂ  ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫਸਰ ਅਤੇ ਸਮੁੱਚੀ ਟੀਮ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਜਾਗਰੁਕਤਾ ਬਹੁਤ ਵਧੀ ਹੈ। ਕੰਸ ਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਈ ਜਾਵੇ ਕਿਉਂਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ। ਉਨਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।

© 2016 News Track Live - ALL RIGHTS RESERVED