ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ

Sep 19 2019 12:44 PM
ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ

ਗੁਰਦਾਸਪੁਰ :

ਫੌਜ਼ ਦੇ ਖੁਫ਼ੀਆ ਤੰਤਰ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਤਿਬੜੀ ਕੈਂਟ ਤੇ ਕਰਤਾਰਪੁਰ ਲਾਂਘੇ ਦੀਆਂ ਤਸਵੀਰਾਂ ਖਿੱਚ ਕੇ ਪਾਕਿ ਖੁਫ਼ੀਆ ਏਜੰਸੀਆਂ ਨੂੰ ਭੇਜਦਾ ਸੀ। ਇਸ ਕੰਮ ਲਈ 10 ਨੂੰ ਦੱਸ ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਹ ਪੈਸਾ ਉਸ ਨੂੰ ਮਿਲ ਗਿਆ ਸੀ। ਇਹ ਪੈਸਾ ਉਸ ਨੂੰ ਮਿਲ ਗਿਆ ਸੀ ਜਾਂ ਅਜੇ ਨਹੀਂ ਇਸ ਦੀ ਜਾਂਚ ਚੱਲ ਰਹੀ ਹੈ। ਮੁਲਜ਼ਮ ਕਦੋਂ ਤੋਂ ਜਾਸੂਸੀ ਕਰ ਰਿਹਾ ਸੀ। ਇਸ ਬਾਰੇ ਫੌਜ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਨੌਜਵਾਨ 23-24 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਤਿਬੜੀ ਪਿੰਡ ਹੀ ਰਹਿੰਦਾ ਹੈ। ਫੌਜ ਨੇ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਪਰ ਉਸ ਨੂੰ ਅਜੇ ਪੁਲਿਸ ਨੂੰ ਨਹੀਂ ਸੌਂਪਿਆ ਗਿਆ। ਗੁਰਦਾਸਪੁਰ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੌਜ ਮੁਲਜ਼ਮ ਤੋਂ ਆਪਣੇ ਪੱਧਰ 'ਤੇ ਪੁੱਛਗਿੱਛ ਕਰ ਰਹੀ ਹੈ। ਜਦੋਂ ਉਸ ਨੂੰ ਪੁਲਿਸ ਨੂੰ ਸੌਂਪਿਆ ਜਾਵੇਗਾ ਉਦੋਂ ਕੇਸ ਦਰਜ ਕੀਤਾ ਜਾਵੇਗਾ।

© 2016 News Track Live - ALL RIGHTS RESERVED