ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ (EVP) 2019-ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵੋਟ ਦੇ ਵੇਰਵੇ ਘਰ ਬੈਠੇ ਵੈਰੀਫਾਈ ਕਰਵਾਓ

Sep 20 2019 06:12 PM
ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ (EVP) 2019-ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵੋਟ ਦੇ ਵੇਰਵੇ ਘਰ ਬੈਠੇ ਵੈਰੀਫਾਈ ਕਰਵਾਓ



ਪਠਾਨਕੋਟ

 ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ, ਪਠਾਨਕੋਟ ਨੇ ਜ਼ਿਲ•ਾ ਪਠਾਨਕੋਟ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੀ ਆਮ ਜਨਤਾ ਦੇ ਨਾਮ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਮਿਤੀ 01 ਸਤੰਬਰ, 2019 ਤੋਂ 15 ਅਕਤੂਬਰ, 2019 ਤੱਕ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ (EVP) ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵੋਟਰ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵੇ ਘਰ ਬੈਠੇ National Voter Service Portal (nvsp.in) ਜਾਂ Voter Helpline App ਤੇ ਲੌੜੀਂਦੇ ਦਸਤਾਵੇਜ਼ (ਭਾਰਤੀ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਅਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਆਈ.ਡੀ. ਕਾਰਡ, ਬੈਂਕ ਪਾਸ ਬੁੱਕ, ਕਿਸਾਨ ਪਹਿਚਾਣ ਪੱਤਰ, ਪੈਨ ਕਾਰਡ, ਸਮਾਰਟ ਕਾਰਡ (Issued by RGI under NPR), Latest  ਪਾਣੀ/ਟੈਲੀਫੂਨ/ਬਿਜਲੀ/ਗੈਸ ਕੁਨੈਕਸ਼ਨ ਦਾ ਬਿੱਲ ਜੋ ਕਿ ਵੋਟਰ ਜਾਂ ਉਸ ਦੇ ਮਾਤਾ-ਪਿਤਾ ਦੇ ਨਾਮ ਤੇ ਹੋਵੇ) ਵਿੱਚੋ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਪੋਰਟਲ ਵਿੱਚ ਅਪਲੋਡ ਕਰਕੇ ਵੈਰੀਫਾਈ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਜਾਂ ਉਸਦੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਦਰੁਸਤੀ (ਨਾਮ, ਉਮਰ, ਲਿੰਗ, ਜਨਮ ਮਿਤੀ ਜਾਂ ਘਰ ਦਾ ਪਤਾ ਆਦਿ) ਦੀ ਸੂਰਤ ਵਿੱਚ ਵੋਟਰ ਆਪਣਾ ਦਾਅਵਾ/ਇਤਰਾਜ ਘਰ ਬੈਠੇ ਹੀ ਲੌੜੀਂਦੇ ਦਸਤਾਵੇਜ ਉਕਤ ਪੋਰਟਲ ਤੇ ਅਪਲੋਡ ਕਰਕੇ ਦਰਜ ਕਰਵਾ ਸਕਦੇ ਹਨ
 ਡਿਪਟੀ ਕਮਿਸ਼ਨਰ ਜੀ ਵੱਲੋਂ ਜ਼ਿਲ•ੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵੇ  National Voter Service Portal (nvsp.in) ਜਾਂ Voter Helpline A PP ਤੇ ਲਾਗਿਨ ਕਰਕੇ ਜਰੂਰ ਵੈਰੀਫਾਈ ਕਰਵਾਉਣ ਅਤੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਦਰੁਸਤੀ ਦੀ ਸੂਰਤ ਵਿੱਚ ਘਰ ਬੈਠੇ ਹੀ ਆਪਣਾ ਦਾਅਵਾ/ਇਤਾਰਜ ਦਰਜ ਕਰਵਾਉਣ। ਵੋਟਰ ਨੂੰ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਜਰੂਰਤ ਵੀ ਨਹੀਂ ਹੈ ਅਤੇ ਨਾ ਹੀ ਬੀ.ਐਲ.ਓ. ਪਾਸ ਜਾਣ ਦੀ ਜਰੂਰਤ ਹੈ। ਬੀ.ਐਲ.ਓ. ਵੱਲੋਂ ਖੁਦ ਵੋਟਰਾਂ ਦੇ ਘਰ ਜਾ ਕੇ ਲੌੜੀਂਦੇ ਦਸਤਾਵੇਜ ਪ੍ਰਾਪਤ ਕੀਤੇ ਜਾਣਗੇ। ਵੋਟ ਦੇ ਵੇਰਵੇ ਵੈਰੀਫਾਈ ਕਰਵਾਉਣ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਦੀ ਸੂਰਤ ਵਿੱਚ ਜ਼ਿਲ•ਾ ਪਠਾਨਕੋਟ ਦੇ ਵੋਟਰ ਹੈਲਪਲਾਈਨ ਨੰਬਰ 1950 ਤੇ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਜੀ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਦੀ ਪੂਰਾ ਫਾਇਦਾ ਲੈਂਦੇ ਹੋਏ ਅਤੇ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵੇ ਜਰੂਰ ਵੈਰੀਫਾਈ ਕਰਵਾਉਣ ਤਾਂ ਜੋ ਭਵਿੱਖ ਵਿੱਚ ਵੋਟਰਾਂ ਨੂੰ ਆਪਣੀ ਵੋਟ ਦੇ ਵੇਰਵੇ ਦਰੁਸਤ ਕਰਵਾਉਣ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਜਾਂ ਬੀ.ਐਲ.ਓਜ. ਪਾਸ ਜਾਣਾ ਨਾ ਪਵੇ ਅਤੇ ਗਲਤੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।

© 2016 News Track Live - ALL RIGHTS RESERVED