ਜਿਲਾ ਪਠਾਨਕੋਟ ਵਿਖੇ ਅਨੀਮੀਆ ਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ

Sep 20 2019 06:12 PM
ਜਿਲਾ ਪਠਾਨਕੋਟ ਵਿਖੇ ਅਨੀਮੀਆ ਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ



ਪਠਾਨਕੋਟ

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ• ਅੰਦਰ ਅਨੀਮੀਆ ਮੁਕਤ ਭਾਰਤ ਅਭਿਯਾਨ ਮਿਤੀ 18-09-19 ਤੋ ਜਿਲੇ ਦੀਆ ਵੱਖ-2 ਸਿਹਤ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਕੈਪ ਲਗਾ ਕੇ ਲਗਭਗ 541 ਗਰਭਵਤੀ ਮਾਵਾਂ ਅਤੇ 495 ਕਿਸ਼ੋਰਾ ਦੇ ਖੁਨ ਦੀ ਜਾਂਚ ਕੀਤੀ ਗਈ। ਉਹਨਾਂ ਦੇ ਐਚ .ਬੀ. ਲੈਵਲ ਦਾ ਪਤਾ ਲਗਾਇਆ ਗਿਆ। ਗਰਭਵਤੀ ਅੋਰਤਾਂ ਦੇ ਹਰੇਕ ਏ.ਐਨ.ਸੀ. ਚੈਕਅਪ ਦੋਰਾਣ ਐਚ .ਬੀ. ਟੈਸਟ ਕਰਨੇ ਯਕੀਨੀ ਬਨਾਏ ਜਾਣ।
ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਗਰਭਵਤੀ ਅੋਰਤਾਂ ਵਿੱਚ ਖੁਨ ਦੀ ਘਾਟ ਹੋਣ ਕਰਕੇ ਹੋਣ ਵਾਲੀਆ ਮੋਤਾਂ ਨੂੰ ਰੋਕਣ ਲਈ ਇਹ ਜਾਂਚ ਪ੍ਰਕਿਰਿਆ ਅਗਲੇ 45 ਦਿਨ ਤੱਕ ਇਸ ਅਭਿਯਾਨ ਤਹਿਤ ਜਾਰੀ ਰਹੇਗੀ ਤਾਂ ਜੋ ਕਿ ਗਰਭਵਤੀ ਅੋਰਤਾਂ ਨੂੰ ਜਨੇਪੇ ਦੋਰਾਨ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਾ ਆਵੇ। ਗਰਭਵਤੀ ਅੋਰਤਾਂ ਨੂੰ ਇਹਨਾਂ ਕੈਂਪਾ ਵਿੱਚ ਸੰਤੁਲਿਤ ਭੋਜਨ, ਹਲਕੀ ਕਸਰਤ ਅਤੇ ਸਮੇ ਸਿਰ ਡਾਕਟਰੀ ਜਾਂਚ ਕਰਵਾਉਣ ਲਈ ਜਾਗਰੂਕ ਕੀਤਾ ਜਾਵੇਗਾ। ਇਹਨਾਂ ਕੈੰਪਾਂ ਵਿੱਚ ਸਿਹਤ ਵਿਭਾਗ ਦੇ ਨਾਲ-2 ਆਗਨਵਾੜੀ ਵਰਕਰ, ਸਿਖਿਆ ਵਿਭਾਗ, ਪੰਚਾਇਤਾਂ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭਪਾਤਰੀਆ ਦੀ ਸਮੁਲਿਅਤ ਯਕੀਨੀ ਬਨਾਈ ਜਾਵੇਗੀ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਹ ਜਾਂਚ ਕਰਨ ਤੋ ਬਾਂਅਦ ਗਰਭਵਤੀ ਮਾਵਾਂ, ਬਚਿਆ ਅਤੇ ਕਿਸ਼ੋਰਾ ਨੂੰ ਉਹਨਾਂ ਦੇ ਐਚ .ਬੀ. ਲੈਵਲ ਮੁਤਾਬਿਕ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਹਨਾਂ ਨੂੰ ਸਹੀ ਖਾਣ-ਪਾਣ(ਪੌਸ਼ਨ) ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ਤੇ ਸਮੂਹ ਐਸ.ਐਮ.ਓ.,ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, Â.ਐਨ.ਐਮ ਅਤੇ ਹੋਰ ਸਬੰਧਿਤ ਸਟਾਫ ਮੋਜੂਦ ਸੀ

© 2016 News Track Live - ALL RIGHTS RESERVED