ਪਿਛਲੇ 8 ਸਾਲ ਤੋਂ ਕਣਕ, ਝੋਨੇ ਅਤੇ ਕਮਾਦ ਦੀ ਰਹਿੰਦ ਖੂੰਹਦ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ

Sep 24 2019 12:36 PM
ਪਿਛਲੇ 8 ਸਾਲ ਤੋਂ ਕਣਕ, ਝੋਨੇ ਅਤੇ ਕਮਾਦ ਦੀ ਰਹਿੰਦ ਖੂੰਹਦ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ



ਪਠਾਨਕੋਟ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਪਿੰਡ ਦਾਣਾ ਮੰਡੀ ਕਾਨਵਾਂ ਵਿੱਚ ਲਗਾਏ ਮੱਕੀ ਦੇ ਖੇਤ ਦਿਵਸ ਮੌਕੇ ਹਲਕਾ ਵਿਧਾਇਕ ਸ਼੍ਰੀ ਜੋਗਿੰਦਰ ਪਾਲ ਨੇ 11 ਅਜਿਹੇ ਕਿਸਾਨਾਂ ਨੂੰ ਫਲਦਾਰ ਪੌਦੇ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜੋ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਜਲਾਏ ਬਗੈਰ ਕਣਕ ,ਝੋਨਾ ਅਤੇ ਹੋਰਨਾਂ ਫਸਲਾਂ ਦੀ ਕਾਸ਼ਤ ਕਰ ਰਹੇ ਹਨ।ਅਜਿਹੇ ਹੀ ਜਿਲਾ ਪਠਾਨਕੋਟ ਦੇ ਪਿੰਡ ਅਜੀਜਪੁਰ  ਦੇ ਕਿਸਾਨ ਅਤੇ ਅਧਿਆਪਕ ਰਜਿੰਦਰ ਸਿੰਘ ਜੋ ਪਿਛਲੇ ਅੱਠ ਸਾਲ ਤੋਂ ਝੋਨੇ ਦੀ ਪਰਾਲੀ,ਕਣਕ ਦੇ ਨਾੜ• ਅਤੇ ਕਮਾਦ ਦੀ ਖੋਰੀ ਨੂੰ ਅੱਗ ਲਗਾਏ ਬਗੈਰ ਕਣਕ ,ਝੋਨਾ,ਕਮਾਦ ਅਤੇ ਸਬਜੀਆ ਦੀ ਕਾਸ਼ਤ ਕਰਕੇ ਇਲਾਕੇ ਦੇ ਕਿਸਾਨਾਂ ਲਈ  ਚਾਨਣ ਮੁਨਾਰੇ ਦੀ ਤਰਾਂ ਕੰਮ ਕਰ ਰਿਹਾ ਹੈ।ਅਧਿਆਪਕ ਵੱਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੇਵਾਵਾਂ ਨਿਭਾ ਰਹੇ ਰਜਿੰਦਰ ਸਿੰਘ ਅਨੁਸਾਰ ਜਿਸ ਤਰਾਂ ਕਿਸਾਨਾਂ,ਉਦਯੋਗਾਂ,ਮੋਟਰ ਗੱਡੀਆਂ ਆਦਿ ਵੱਲੋਂ ਭਵਿੱਖ ਦੀਆਂ ਸਿਹਤ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਨੂੰ ਬੇਧਿਆਨ ਕਰਕੇ ਹਵਾ,ਪਾਣੀ Àਤੇ ਮਿੱਟੀ ਨੂੰ ਪ੍ਰਦੂਸ਼ਣ ਕਰਨ ਵਰਤਾਰਾ ਜਾਰੀ ਰੱਖਿਆ ਹੋਇਆ ਹੈ,ਨੂੰ ਨਾਂ ਰੋਕਿਆ ਗਿਆ ਤਾਂ ਬਹੁਤ ਸਾਰੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਨੁੱਖੀ ਗਲਤੀਆਂ ਕਾਰਨ ਵਾਤਾਵਰਣ,ਹਵਾ,ਮਿੱਟੀ ਅਤੇ ਪਾਣੀ ਸਭ ਪ੍ਰਦੂਸਿਤ ਹੋ ਚੁੱਕੇ ਹਨ ਜਿਸ ਪ੍ਰਤੀ ਮਨੁੱਖ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।ਕਿਸਾਨੀ, ਕੁਦਰਤ ਵੱਲੋਂ ਬਖਸ਼ੇ ਇਨਾਂ ਤਿੰਨ ਸਰੋਤਾਂ ਤੇ ਨਿਰਭਰ ਕਰਦੀ ਹੈ,ਇਸ ਲਈ  ਹਰੇਕ ਮਨੁੱਖ ਨੂੰ ਹਵਾ ਪਾਣੀ Àਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਅੱਠ ਸਾਲ ਤੋਂ ਝੋਨੇ ਦੀ ਪਰਾਲੀ,ਕਣਕ ਦਾ ਨਾਂੜ ਅਤੇ ਕਮਾਦ ਦੀ ਖੋਰੀ ਨੂੰ ਅੱਗ ਲਗਾਏ ਬਗੈਰ ਜ਼ਮੀਨ ਵਿੱਚ ਤਵੀਆਂ ਨਾਲ ਕੁਤਰ ਕੇ ਮਿਲਾ ਦਿੱਤਾ ਜਾਂਦਾ ਹੈ।ਉਨਾਂ ਦੱਸਿਆ ਕਿ ਕਮਾਦ ਦੀ ਖੋਰੀ ਨੂੰ ਖੇਤ ਵਿੱਚ ਖਿਲਾਰਨ ਉਪਰੰਤ ਤਵੀਆ ਨਾਲ ਕੁਤਰ ਦਿੱਤਾ ਜਾਂਦਾ ਹੈ ,ਜਿਸ ਨਾਲ ਮੋਢੀ ਫਸਲ ਨੂੰ ਬਹੁਤ ਫਾਇਦਾ ਹੋ ਜਾਂਦਾ ਹੈ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕਰਨ,ਰਸਾਇਣਕ ਖਾਦਾਂ ਦੀ ਖਪਤ ਘਟਾਉਣ,ਨਦੀਨਾਂ ਦੀ ਰੋਕਥਾਮ ਕਰਨ  ਵਿੱਚ ਮਦਦ ਮਿਲੀ ਹੈ।ਉਨਾਂ ਦੱਸਿਆ ਕਿ ਮੂਢੀ ਫਸਲ ਨੂੰ ਗੋਡੀ ਹੋਣ ਦੇ ਨਾਲ ਨਾਲ ਖੋਰੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਮਿੱਟੀ ਪੋਲੀ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਜਾਂਦਾ ਹੈ।ਉਨਾਂ ਦੱਸਿਆ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਮੁਤਾਬਿਕ ਕਣਕ ਦੀ ਫਸਲ ਨੂੰ ਹੀ ਡਾਇਆ ਖਾਦ ਪਾਈ ਜਾਂਦੀ ਹੈ ਅਤੇ ਝੋਨੇ ਦੀ ਫਸਲ ਨੂੰ ਜ਼ਿੰਕ ਪਾ ਲਈ ਜਾਂਦੀ ਹੈ,ਜਿਸ ਨਾਲ ਦੋਵੇਂ ਫਸਲਾਂ ਦਾ ਝਾੜ ਵਧੀਆ ਮਿਲ ਜਾਂਦਾ ਹੈ ਅਤੇ ਖੇਤੀ ਲਾਗਤ ਖਰਚਾ ਘਟਣ ਕਾਰਨ ਸ਼ੁਧ ਆਮਦਨ ਵਿੱਚ ਵਾਧਾ ਹੁੰਦਾ ਹੈ।ਉਨਾਂ ਦੱਸਿਆ ਕਿ ਪਨੀਰੀ ਤਿਆਰ ਕਰਕੇ ਕਮਾਦ ਦੀ ਕਾਸਤ 5 ਫੁੱਟ ਦੀ ਦੂਰੀ ਦੀਆਂ ਲਾਈਨਾਂ ਵਿੱਚ ਕੀਤੀ ਜਾਂਦਾ ਹ, ਜਿਸ ਨਾਲ ਕਮਾਦ ਦੇ ਬੀਜ ਤੇ ਆਉਣ ਵਾਲਾ ਖਰਚਾ ਬਹੁਤ ਘਟ ਜਾਂਦਾ ਹੈ।ਉਨਾਂ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਬਚੇ ਨਾੜ ਨੂੰ ਤਵੀਆ ਨਾਲ ਖੇਤ ਵਿੱਚ ਮਿਲਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਜੋ ਝੋਨਾ ਲਗਾਉਣ ਤੋਨ ਪਹਿਲਾਂ ਖੇਤ ਵਿੱਚ ਗਲ ਜਾਂਦਾ ਹੈ।ਉਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਬਹੁਤੀ ਪਰਾਲੀ ਪਸ਼ੂ ਪਾਲਕਾਂ ਵੱਲੋਂ ਇਕੱਠੀ ਕਰ ਲਈ ਜਾਂਦੀ ਹੈ ,ਜੋ ਬਰਸਾਤ ਦੇ ਮੌਸਮ ਦੌਰਾਨ ਚਾਰੇ ਦੇ ਤੌਰ ਤੇ ਵਰਤਦੇ ਹਨ ।ਇਸ ਤਰਾਂ ਝੋਨੇ ਦੀ ਪਰਾਲੀ ਤੋਂ ਤਕਰੀਬਨ 25000/- ਰੁਪਏ ਮਿਲ ਜਾਂਦੇ ਹਨ,ਜੋ ਕਣਕ ਦੀ ਬਿਜਾਈ ਲਈ ਖੇਤੀ ਸਮੱਗਰੀ ਖ੍ਰੀਦਣ ਦੇ ਕੰੰਮ ਆ ਜਾਂਦੇ ਹਨ।ਉਨਾਂ ਦੱਸਿਆ ਕਿ ਉਹ ਖੇਤੀ ਨਾਲ ਸੰਬੰਧਤ ਰਸਾਲੇ,ਅਖਬਾਰਾਂ ਪੜ ਕੇ, ਖੇਤੀ ਮਾਹਿਰਾਂ ਨਾਲ ਸੰਪਰਕ ਕਾਇਮ ਕਰ ਕੇ ਅਤੇ ਕਿਸਾਨ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਖੇਤੀ ਗਿਆਨ ਹਾਸਲ ਕਰਦਾ ਹੈ ।
ਰਜਿੰਦਰ ਸਿੰਘ  ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਈ ਜਾਵੇ ਕਿਉਂਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ।ਉਨਾਂ ਕਿਹਾ ਕਿ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਚ ਤਕਲੀਫ,ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।

© 2016 News Track Live - ALL RIGHTS RESERVED