ਅੱਤਵਾਦੀਆਂ ਵੱਲੋਂ ਇਕੱਠਾ ਕੀਤਾ ਗਿਆ 40 ਕਿਲੋਗਰਾਮ ਆਰਡੀਐਕਸ ਬਰਾਮਦ

Sep 24 2019 12:36 PM
ਅੱਤਵਾਦੀਆਂ ਵੱਲੋਂ ਇਕੱਠਾ ਕੀਤਾ ਗਿਆ 40 ਕਿਲੋਗਰਾਮ ਆਰਡੀਐਕਸ ਬਰਾਮਦ

ਪਠਾਨਕੋਟ

: ਜੰਮੂ-ਕਸ਼ਮੀਰ ਨੂੰ ਦਹਿਲਾਉਣ ਦੀ ਅੱਤਵਾਦੀਆਂ ਦੀ ਇਕ ਹੋਰ ਸਾਜ਼ਿਸ਼ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਫ਼ੌਜ ਦੀ ਖ਼ੁਫ਼ੀਆ ਏਜੰਸੀ ਨੇ ਕਠੂਆ ਜ਼ਿਲ੍ਹੇ ਦੇ ਬਿਲਾਵਰ ਤਹਿਸੀਲ ਦੇ ਦੇਵਲ ਪਿੰਡ ਵਿਚ ਅੱਤਵਾਦੀਆਂ ਵੱਲੋਂ ਇਕੱਠਾ ਕੀਤਾ ਗਿਆ 40 ਕਿਲੋਗਰਾਮ ਆਰਡੀਐਕਸ ਬਰਾਮਦ ਕਰ ਕੀਤਾ। ਇਹ ਧਮਾਕਾਖੇਜ਼ ਸਮੱਗਰੀ ਪਿੰਡ ਦੇ ਹੀ ਇਕ ਘਰ ਵਿਚ ਲੁਕਾ ਕੇ ਰੱਖੀ ਗਈ ਸੀ। ਸੁਰੱਖਿਆ ਏਜੰਸੀਆਂ ਇਸ ਨੂੰ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਦੇ ਤੌਰ 'ਤੇ ਦੇਖ ਰਹੀਆਂ ਹਨ। ਜੰਮੂ ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ ਏਨੀ ਭਾਰੀ ਮਾਤਰਾ ਵਿਚ ਆਰਡੀਐਕਸ ਦੀ ਖੇਪ ਫੜੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED