ਜ਼ਿਲਾ ਪਠਾਨਕੋਟ ਵਿੱਚ ਬਾਲ ਭਲਾਈ ਕਮੇਟੀ ਦੇ ਇੱਕ ਮੈਂਬਰ ਦੀ ਅਸਾਮੀ ਖਾਲੀ

Sep 25 2019 12:42 PM
ਜ਼ਿਲਾ ਪਠਾਨਕੋਟ ਵਿੱਚ ਬਾਲ ਭਲਾਈ ਕਮੇਟੀ ਦੇ ਇੱਕ ਮੈਂਬਰ ਦੀ ਅਸਾਮੀ ਖਾਲੀ

ਪਠਾਨਕੋਟ

ਜ਼ਿਲਾ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲਾ ਪਠਾਨਕੋਟ ਵਿੱਚ ਬਾਲ ਭਲਾਈ ਕਮੇਟੀ ਦੇ ਇੱਕ ਮੈਂਬਰ ਦੀ ਅਸਾਮੀ ਖਾਲੀ ਹੈ। ਅਤੇ ਇਸ ਅਸਾਮੀ ਲਈ ਬਿਨੈਕਾਰੀ ਦੀ ਉਮਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਕੋਲ ਘੱਟੋ-ਘੱਟ 7 ਸਾਲ ਦਾ ਤਜ਼ਰਬਾ ਬੱਚਿਆਂ ਦੇ ਨਾਲ ਕੰਮ ਕਰਨ ਦਾ ਸਿੱਖਿਆ, ਸਿਹਤ ਤਾਂ ਭਲਾਈ/ ਸੁਰੱਖਿਆ ਦੇ ਖੇਤਰ ਦਾ ਰੱਖਦਾ ਹੋਵੇ ਜਾਂ ਅਜਿਹੇ ਵਿਅਕਤੀ ਜਿਨਾਂ ਕੋਲ ਬੱਚਿਆਂ ਦੇ ਮਨੋਵਿਗਿਆਨ ਜਾਂ ਸਾਈਕੈਟਰੀ ਦੀ ਡਿਗਰੀ, ਸ਼ੋਸ਼ਲ ਵਰਕਰ, ਸਸ਼ੋਲੋਜੀ, ਕਾਨੂੰਨ ਦੀ ਪੜਾਈ ਕੀਤੀ ਹੋਵੇ ਅਤੇ ਸਬੰਧਤ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੇ ਹੋਣ ਜਾਂ ਤਜ਼ਰਬਾ ਰੱਖਦੇ ਹੋਣ ਅਤੇ ਜੁਡੀਸ਼ੀਅਰੀ ਦੇ ਰਿਟਾਇਰਡ ਅਫ਼ਸਰ ਵੀ ਇਸ ਅਸਾਮੀ ਲਈ ਯੋਗ ਹੋਣਗੇ। ਉਨਾਂ ਕਿਹਾ ਕਿ ਚਾਹਵਾਨ ਬਿਨੈਕਾਰ ਆਪਣੀ ਅਰਜ਼ੀ 30 ਸਤੰਬਰ 2019 ਤੱਕ ਜ਼ਿਲਾ ਪੋ੍ਰਗਰਾਮ ਅਫ਼ਸਰ ਪਠਾਨਕੋਟ ਦੇ ਕਮਰਾ ਨੰਬਰ-138 (ਏ), ਬਲਾਕ-ਸੀ, ਜ਼ਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜਮਾਂ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਬਾਲ ਭਲਾਈ ਕਮੇਟੀ ਦਾ ਕਾਰਜਕਾਲ 3 ਸਾਲ ਦਾ ਹੈ ਅਤੇ ਮੈਂਬਰ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ ਕਮੇਟੀ ਗਠਿਤ ਹੋਣ ਤੋਂ 3 ਸਾਲ ਤੱਕ ਆਪਣੇ ਅਹੁੱਦੇ ਤੇ ਬਣੇ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹੋਰ ਜ਼ਰੂਰੀ ਸ਼ਰਤਾਂ ਅਤੇ ਵਿੱਦਿਅਕ ਯੋਗਤਾ ਦੇ ਵੇਰਵਿਆਂ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵੈਬਸਾਇਟ www.pbsocialsecurity.gov.in ’ਤੇ ਜਾਂ ਜ਼ਿਲਾ ਬਾਲ ਸੁਰੱਖਿਆ ਯੂਨਿਟ, ਪਠਾਨਕੋਟ ਕਮਰਾ ਨੰਬਰ-138 (ਏ), ਬਲਾਕ-ਸੀ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਤੋਂ ਪ੍ਰਾਪਤ ਕਰ ਸਕਦੇ ਹਨ।

 

© 2016 News Track Live - ALL RIGHTS RESERVED