ਆਈ .ਟੀ.ਆਈ. ਲੜਕੇ ਪਠਾਨਕੋਟ ਕੈਂਪਸ ਵਿਖੇ ਲਗਾਇਆ ਗਿਆ ਜਿਲਾ• ਪੱਧਰੀ ਦੂਸਰਾ ਰੋਜ਼ਗਾਰ ਮੇਲਾ

Sep 25 2019 12:48 PM
ਆਈ .ਟੀ.ਆਈ. ਲੜਕੇ ਪਠਾਨਕੋਟ ਕੈਂਪਸ ਵਿਖੇ ਲਗਾਇਆ ਗਿਆ ਜਿਲਾ• ਪੱਧਰੀ ਦੂਸਰਾ ਰੋਜ਼ਗਾਰ ਮੇਲਾ



ਪਠਾਨਕੋਟ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ  ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਪ੍ਰ੍ਰਾਪਤੀ ਦੇ ਉਦੇਸ ਨਾਲ ਪੂਰੇ ਪੰਜਾਬ ਵਿੱਚ ਰੁਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਅਧੀਨ ਜਿਲ•ਾ ਪਠਾਨਕੋਟ ਵਿੱਚ ਵੀ ਤਿੰਨ ਜਿਲ•ਾ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਵਿੱਚ ਅੱਜ ਦੂਸਰਾ ਰੋਜਗਾਰ ਮੇਲਾ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਲਗਾਇਆ ਗਿਆ । ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੁਜਗਾਰ ਮੇਲੇ ਦਾ ਜਾਇਜਾ ਲੈਣ ਮਗਰੋਂ ਕੀਤਾ। ਇਸ ਮੋਕੇ ਤੇ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ. ਲੜਕੇ ਪਠਾਨਕੋਟ, ਰਣਜੀਤ ਕੌਰ ਜਿਲ•ਾ ਰੁਜਗਾਰ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਕਰ ਅਫਸ਼ਰ ਪਠਾਨਕੋਟ, ਪ੍ਰਦੀਪ ਕੁਮਾਰ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਅਧੀਨ ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਲਗਾਏ ਜਾ ਰਹੇ ਹਨ। ਜਿਲ•ਾ ਪਠਾਨਕੋਟ ਵਿੱਚ ਆਯੋਜਿਤ ਦੂਸਰੇ ਰੋਜਗਾਰ ਮੇਲੇ ਵਿੱਚ 1136  ਬੇਰੋਜਗਾਰ ਨੋਜਵਾਨਾਂ ਦੀ ਰਜਿਸਟ੍ਰੇਸ਼ਨ ਹੋਈ ਅਤੇ 857 ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੋਜਗਾਰ ਦਿੱਤਾ ਗਿਆ। ਜਿਕਰਯੋਗ ਹੈ ਕਿ ਪਹਿਲਾ ਰੁਜਗਾਰ ਮੇਲਾ ਅਮਨ ਭੱਲਾ ਇੰਜੀਨਿਰਿੰਗ ਕਾਲਜ ਕੋਟਲੀ ਪਠਾਨਕੋਟ ਵਿੱਚ ਲਗਾਇਆ ਗਿਆ ਸੀ ਜਿਸ ਦੋਰਾਨ 2312 ਨੋਜਵਾਨਾਂ ਦੀ ਰਜਿਸਟ੍ਰੇਸਨ ਹੋਈ ਸੀ ਜਿਸ ਵਿੱਚੋਂ 1517 ਨੋਜਵਾਨਾਂ ਨੂੰ ਰੁਜਗਾਰ ਦਿੱਤਾ ਗਿਆ ਸੀ ਅਤੇ ਅੱਜ ਦੂਸਰੇ ਰੁਜਗਾਰ ਮੇਲੇ ਦੋਰਾਨ ਕਰੀਬ 1136 ਬੇਰੋਜਗਾਰ ਨੋਜਵਾਨਾਂ ਦੀ ਹੋਈ ਰਜਿਸਟ੍ਰੇਸ਼ਨ ਅਤੇ  857 ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੋਜਗਾਰ ਦਿੱਤਾ ਗਿਆ।  ਰੋਜਗਾਰ ਮੇਲੇ ਦੋਰਾਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਰੋਜਗਾਰ ਮੇਲੇ ਅੰਦਰ ਲਗਾਏ ਗਏ ਵੱਖ ਵੱਖ ਕੰਪਨੀਆਂ ਦੇ ਟੇਬਲਾਂ ਤੇ ਜਾ ਕੇ ਮੋਕੇ ਤੇ ਲਈ ਜਾ ਰਹੀ ਇੰੰਟਰਵਿਓ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਜਿਲ•ਾ ਪਠਾਨਕੋਟ ਵਿੱਚ  ਘਰ ਘਰ ਰੋਜਗਾਰ ਯੋਜਨਾ ਅਧੀਨ ਰੋਜ਼ਗਾਰ ਬਿਉਰੋ ਸਥਾਪਿਤ ਕੀਤੇ ਗਿਆ ਹੈ। ਉਨ•ਾਂ ਦੱਸਿਆ ਕਿ ਤੀਸਰਾ ਰੁਜਗਾਰ ਮੇਲਾ  26 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਇਨ•ਾਂ ਮੇਲਿਆ ਵਿੱਚ ਪੰਜਾਬ ਅਤੇ ਦਿੱਲੀ ਤੋਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਉਨ•ਾਂ ਦੱਸਿਆ ਕਿ ਇਨ•ਾਂ ਕੰਪਨੀਆਂ ਵੱਲੋਂ ਮੋਕੇ ਤੇ ਹੀ ਨੋਜਵਾਨਾਂ ਦੀ ਇੰਟਰਵਿਉ ਕੀਤੀ ਗਈ । ਉਨਾਂ ਨੇ ਜ਼ਿਲ•ੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ• ਕੇ ਹਿੱਸਾ ਲੈਣ ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ 26 ਸਤੰਬਰ ਦੇ ਰੁਜਗਾਰ ਮੇਲੇ ਨੂੰ ਲੈ ਕੇ ਮੀਟਿੰਗ ਆਯੋਜਿਤ ---- ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ 26 ਸਤੰਬਰ ਨੂੰ ਸ੍ਰੀ ਸਾਂਈ ਗਰੁਪ ਬੰਧਾਨੀ ਵਿਖੇ ਲਗਾਏ ਜਾਣ ਵਾਲੇ ਜਿਲ•ਾ ਪੱਧਰੀ ਤੀਸਰੇ ਰੁਜਗਾਰ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ ਮੀਟਿੰਗ ਆਪਣੇ ਦਫਤਰ ਸਰਨਾ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਲਕਸ਼ ਪਲੈਸਮੈਂਟ ਅਫਸ਼ਰ, ਪ੍ਰਿੰਸੀਪਲ ਡਾ. ਵਿਪਨ ਗੁਪਤਾ, ਸਮਿੰਦਰ ਤਲਵਾਰ, ਤੁਸ਼ਾਰ ਪੁੰਜ ਸੀ.ਐਮ.ਡੀ. ਸ੍ਰੀ ਸਾਂਈ ਗਰੁਪ ਬੰਧਾਨੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰਦੀਪ ਕੁਮਾਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ। ਸ. ਬਲਰਾਜ ਸਿੰਘ ਨੇ ਦੱਸਿਆ ਕਿ 26 ਸਤੰਬਰ ਦੇ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਸ੍ਰੀ ਸਾਂਈ ਗਰੁਪ ਬੰਧਾਨੀ ਵਿਖੇ ਲਗਾਏ ਜਾਣ ਵਾਲੇ ਰੁਜਰਗਾਰ ਮੇਲੇ ਲਈ 26 ਸਤੰਬਰ ਨੂੰ ਬੱਸ ਸਟੈਂਡ ਪਠਾਨਕੋਟ ਅਤੇ ਪੁਲਿਸ ਥਾਨਾਂ ਮਾਮੂਨ ਚੋਕ ਤੋਂ ਨੋਜਵਾਨਾਂ ਦੀ ਸੁਵਿਧਾ ਦੇ ਲਈ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਇਸ ਮੇਲੇ ਦੋਰਾਨ ਅਠਵੀਂ ਪਾਸ ਤੋਂ ਲੈ ਕੇ ਪੀ.ਐਚ.ਡੀ. ਹੋਲਡਰ, ਐਮ.ਬੀ.ਬੀ.ਐਸ. ਅਤੇ ਹੋਰ ਯੋਗਤਾ ਰੱਖਣ ਵਾਲੇ ਵੀ ਇੰਟਰਵਿਓ ਦੇ ਸਕਦੇ ਹਨ।

 
  
© 2016 News Track Live - ALL RIGHTS RESERVED