ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਕੈਂਪਸ ਵਿਖੇ ਲਗਾਇਆ ਗਿਆ ਜਿਲਾ• ਪੱਧਰੀ ਤੀਸਰਾ ਰੋਜ਼ਗਾਰ ਮੇਲਾ

Sep 26 2019 06:24 PM
ਸ੍ਰੀ ਸਾਂਈ ਕਾਲਜ ਬੰਧਾਨੀ  ਪਠਾਨਕੋਟ  ਕੈਂਪਸ ਵਿਖੇ ਲਗਾਇਆ ਗਿਆ ਜਿਲਾ• ਪੱਧਰੀ ਤੀਸਰਾ ਰੋਜ਼ਗਾਰ ਮੇਲਾ



ਪਠਾਨਕੋਟ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ  ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਪ੍ਰ੍ਰਾਪਤੀ ਦੇ ਉਦੇਸ ਨਾਲ ਪੂਰੇ ਪੰਜਾਬ ਵਿੱਚ ਰੁਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਅਧੀਨ ਜਿਲ•ਾ ਪਠਾਨਕੋਟ ਵਿੱਚ ਵੀ ਤਿੰਨ ਜਿਲ•ਾ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਵਿੱਚ ਅੱਜ ਤੀਸਰਾ ਰੁਜਗਾਰ ਮੇਲਾ ਸ੍ਰੀ ਸਾਂਈ ਕਾਲਜ ਬੰਧਾਨੀ  ਪਠਾਨਕੋਟ ਵਿਖੇ ਲਗਾਇਆ ਗਿਆ । ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੁਜਗਾਰ ਮੇਲੇ ਦਾ ਜਾਇਜਾ ਲੈਣ ਮਗਰੋਂ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐਸ.ਕੇ.ਪੂੰਜ ਚੇਅਰਮੈਨ ਸ੍ਰੀ ਸਾਂਈ ਗਰੂਪ ਬੰਧਾਨੀ, ਤ੍ਰਿਪਤਾ ਪੂੰਜ ਐਮ.ਡੀ. ਸ੍ਰੀ ਸਾਂਈ ਗਰੂਪ ਬੰਧਾਨੀ ਪਠਾਨਕੋਟ, ਤੁਸਾਰ ਪੂੰਜ ਸੀ.ਐਮ.ਡੀ. ਸ੍ਰੀ ਸਾਂਈ ਗਰੂਪ ਬੰਧਾਨੀ , ਰਣਜੀਤ ਕੌਰ ਜਿਲ•ਾ ਰੁਜਗਾਰ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਕਰ ਅਫਸ਼ਰ ਪਠਾਨਕੋਟ, ਪ੍ਰਦੀਪ ਕੁਮਾਰ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਅਧੀਨ ਜਿਲ•ਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਲਗਾਏ ਜਾ ਰਹੇ ਹਨ। ਜਿਲ•ਾ ਪਠਾਨਕੋਟ ਵਿੱਚ ਆਯੋਜਿਤ ਅੱਜ ਤੀਸਰੇ ਰੁਜਗਾਰ ਮੇਲੇ ਦੋਰਾਨ ਜਿਸ ਵਿੱਚ ਕਰੀਬ 60 ਵੱਖ ਵੱਖ ਕੰਪਨੀਆਂ ਹਾਜ਼ਰ ਹੋਈਆਂ ਅਤੇ ਰੁਜਗਾਰ ਮੇਲੇ ਵਿੱਚ 2638 ਬੇਰੋਜਗਾਰ ਨੋਜਵਾਨਾਂ ਦੀ ਰਜਿਸਟ੍ਰੇਸ਼ਨ ਹੋਈ ਅਤੇ 1719 ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੋਜਗਾਰ ਦਿੱਤਾ ਗਿਆ। ਜਿਕਰਯੋਗ ਹੈ ਕਿ ਪਹਿਲਾ ਰੁਜਗਾਰ ਮੇਲਾ ਅਮਨ ਭੱਲਾ ਇੰਜੀਨਿਰਿੰਗ ਕਾਲਜ ਕੋਟਲੀ ਪਠਾਨਕੋਟ ਵਿੱਚ ਲਗਾਇਆ ਗਿਆ ਸੀ ਜਿਸ ਦੋਰਾਨ 2312 ਨੋਜਵਾਨਾਂ ਦੀ ਰਜਿਸਟ੍ਰੇਸਨ ਹੋਈ ਸੀ ਜਿਸ ਵਿੱਚੋਂ 1517 ਨੋਜਵਾਨਾਂ ਨੂੰ ਰੁਜਗਾਰ ਦਿੱਤਾ ਗਿਆ ਸੀ ਅਤੇ ਅੱਜ ਦੂਸਰੇ ਰੁਜਗਾਰ ਮੇਲੇ ਦੋਰਾਨ ਕਰੀਬ 1136 ਬੇਰੋਜਗਾਰ ਨੋਜਵਾਨਾਂ ਦੀ ਹੋਈ ਰਜਿਸਟ੍ਰੇਸ਼ਨ ਅਤੇ  857 ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੋਜਗਾਰ ਦਿੱਤਾ ਗਿਆ। ਅਤੇ ਅੱਜ ਤੀਸਰਾ ਰੁਜਗਾਰ ਮੇਲਾ ਸ੍ਰੀ ਸਾਂਈ ਗਰੂਪ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਗਿਆ ਜਿਸ ਵਿੱਚ ਕਰੀਬ 2638 ਨੋਜਵਾਨਾਂ ਦੀ ਰਜਿਸਟ੍ਰੇਸਨ ਹੋਈ ਅਤੇ ਵੱਖ ਵੱਖ ਕੰਪਨੀਆਂ ਵੱਲੋਂ ਕਰੀਬ 1719 ਨੋਜਵਾਨਾਂ ਨੂੰ ਰੁਜਗਾਰ ਦਿੱਤਾ ਗਿਆ। ਇਸ ਤਰ•ਾਂ ਇਨ•ਾਂ ਲਗਾਏ ਗਏ ਤਿੰਨ ਰੋਜਗਾਰ ਮੇਲਿਆਂ ਦੋਰਾਨ ਕਰੀਬ 6086  ਨੋਜਵਾਨਾਂ ਦੀ ਰਜਿਸਟ੍ਰੇਸ਼ਨ ਹੋਈ ਅਤੇ 4093 ਬੇਰੋਜਗਾਰ ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵਿੱਚ ਰੁਜਗਾਰ ਦਿੱਤਾ ਗਿਆ।  ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਇਹ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ•ਾਂ ਦੇ ਰੁਜਗਾਰ ਮੇਲੇ ਆਯੋਜਿਤ ਕੀਤੇ ਜਾਣਗੇ ਤਾਂ ਜੋ ਜਿਆਦਾ ਤੋਂ ਜਿਆਦਾ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਦਿੱਤਾ ਜਾ ਸਕੇ। ਸਮਾਰੋਹ ਦੇ ਅੰਤ ਵਿੱਚ ਸ੍ਰੀ ਸਾਂਈ ਗਰੂਪ ਵੱਲੋਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਯਾਂਦਗਾਰ ਚਿੰਨ• ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਜਿਨ•ਾਂ ਨੋਜਵਾਨਾਂ ਨੂੰ ਰੁਜਗਾਰ ਮਿਲਿਆ ਉਨ•ਾਂ ਨੂੰ ਆਫਰ ਲੈਟਰ ਵੀ ਦਿੱਤੇ ਗਏ।

 
  
© 2016 News Track Live - ALL RIGHTS RESERVED