ਜਵਾਨ ਦੀ ਬੀਪੀਟੀ ਦੌੜ ਦੌਰਾਨ ਪੈਰ ਤਿਲਕਣ ਨਾਲ ਮੌਤ

Sep 27 2019 12:49 PM
ਜਵਾਨ ਦੀ ਬੀਪੀਟੀ ਦੌੜ ਦੌਰਾਨ ਪੈਰ ਤਿਲਕਣ ਨਾਲ ਮੌਤ
 ਮਾਮੂਨ : ਮਾਮੂਨ ਮਿਲਟਰੀ ਸਟੇਸ਼ਨ 'ਚ ਤਾਇਨਾਤ ਫ਼ੌਜ ਦੇ ਜਵਾਨ ਦੀ ਬੀਪੀਟੀ ਦੌੜ ਦੌਰਾਨ ਪੈਰ ਤਿਲਕਣ ਨਾਲ ਸਿਰ 'ਤੇ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਥਾਣਾ ਮਾਮੂਨ ਕੈਂਟ ਦੇ ਮੁਖੀ ਸਬ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਗਰ ਅੱਪਾ ਬੁਨੂਦਾਸ ਵਾਸੀ ਜਿਊਰ ਮਹਾਰਾਸ਼ਟਰ ਫ਼ੌਜ ਦੀ 12 ਮਰਾਠਾ ਰੈਜੀਮੈਂਟ 'ਚ ਤਾਇਨਾਤ ਸੀ।

ਵੀਰਵਾਰ ਨੂੰ ਬੀਪੀਟੀ ਦੌੜ ਦੌਰਾਨ ਪੈਰ ਤਿਲਕਣ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਵੱਜੀ। ਉਸ ਨੂੰ ਫ਼ੌਜ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਅਧਿਕਾਰੀਆਂ ਹਵਾਲੇ ਕਰ ਦਿੱਤੀ ਹੈ।

© 2016 News Track Live - ALL RIGHTS RESERVED