ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਕਾਰੀ ਮਿਡਲ ਸਕੂਲ ਕੁੱਲੀਆਂ ਵਿਖੇ ਵਿਗਿਆਨ ਮੇਲਾ

Sep 27 2019 12:52 PM
ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਕਾਰੀ ਮਿਡਲ ਸਕੂਲ ਕੁੱਲੀਆਂ ਵਿਖੇ ਵਿਗਿਆਨ ਮੇਲਾ

 ਪਠਾਨਕੋਟ :

ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਲਈ ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਕਾਰੀ ਮਿਡਲ ਸਕੂਲ ਕੁੱਲੀਆਂ ਵਿਖੇ ਵਿਗਿਆਨ ਮੇਲਾ ਸਕੂਲ ਦੇ ਇੰਚਾਰਜ ਰਾਜੇਸ਼ਵਰੀ ਅਤੇ ਅੰਜਨਾ ਕੁਮਾਰੀ ਦੀ ਅਗਵਾਈ ਹੇਠ ਲਾਇਆ ਗਿਆ। ਇਸ ਵਿਗਿਆਨ ਮੇਲੇ 'ਚ ਹੋਰਨਾਂ ਤੋ ਂਇਲਾਵਾ ਨਰਿੰਦਰ ਕੁਮਾਰ ਡੀਐੱਮ ਸਾਇੰਸ, ਬਲਜੀਤ ਸਿੰਘ ਬੀਐੱਮ, ਸੰਦੀਪ ਸਿੰਘ ਸੀਐੱਚਟੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਇਸ ਵਿਗਿਆਨ ਮੇਲੇ ਵਿੱਚ ਸਕੂਲ ਦੇ ਛੇਵੀਂ ਤੋ ਂਅਠੱਵੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਵਿਗਿਆਨ ਦੇ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾ ਕੇ ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਅੰਜਨਾ ਕੁਮਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਗਿਆਨ ਦੇ ਵਿਸ਼ੇ 'ਤੇ ਲਗਾਏ ਜਾ ਰਹੇ ਵਿਗਿਆਨ ਮੇਲਿਆਂ ਕਾਰਨ ਵਿਦਿਆਰਥੀਆਂ ਅੰਦਰ ਸਾਇੰਸ ਦੇ ਵਿਸ਼ੇ ਪ੍ਰਤੀ ਰੁਚੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਕੂਲ ਵਿੱਚ ਇਸ ਤਰ੍ਹਾਂ ਦੀਆਂ ਕਿਰਿਆਵਾਂ ਹਮੇਸ਼ਾਂ ਕਰਵਾਈਆਂ ਜਾਂਦੀਆਂ ਹਨ ਤਾਂ ਜ਼ੋ ਬੱਚਿਆਂ ਦਾ ਰੁਝਾਨ ਪ੍ਰੈਕਟੀਕਲ ਵਿਸ਼ਿਆਂ ਵਿੱਚ ਬਣਿਆ ਰਹੇ। ਇਸ ਮੌਕੇ ਸਥਾਨਕ ਲੋਕਾਂ ਨੇ ਵਿਦਿਆਰਥੀਆਂ ਵੱਲੋ ਂਬਣਾਏ ਗਏ ਮਾਡਲਾਂ ਅਤੇ ਪ੍ਰਯੋਗਾ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਰੀਕ ਸਿੰਘ ਅਤੇ ਕਿਰਨ ਜ਼ੋਤੀ ਵੀ ਹਾਜਰ ਸਨ।

© 2016 News Track Live - ALL RIGHTS RESERVED