ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਂਤੀ ਮਾਰਚ ਆਯੋਜਿਤ

Oct 03 2019 01:40 PM
ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਂਤੀ ਮਾਰਚ ਆਯੋਜਿਤ




ਪਠਾਨਕੋਟ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਅੱਜ ਜਿਲ•ਾ ਪਠਾਨਕੋਟ ਵਿਖੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ•ਾ ਪੱਧਰ ਤੇ ਸਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ।
ਪਠਾਨਕੋਟ ਵਿਖੇ ਖੇਡ ਵਿਭਾਗ ਅਤੇ ਐਵਲਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵੱਲੋਂ ਸਾਂਝੇ ਤੋਰ ਤੇ  ਐਵਲੋਨ ਗਰਲਜ਼ ਸਕੂਲ ਤੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਾਂਤੀ ਮਾਰਚ ਅਰੰਭ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਕੇ ਨਤਮਸਤਕ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਅਰਵਿੰਦ ਸਲਵਾਨ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਪਰਮਪਾਲ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾ, ਬਲਦੇਵ ਰਾਜ ਡਿਪਟੀ ਡੀ.ਈ.ਓ. , ਕੁਲਵਿੰਦਰ ਸਿੰਘ ਜਿਲ•ਾ ਖੇਡ ਅਫਸ਼ਰ, ਜੁਗਲ ਕਿਸੋਰ, ਜੰਗ ਬਹਾਦੁਰ, ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀ ਹਾਜ਼ਰ ਸਨ।
ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਮਗਰੋਂ ਮੁੱਖ ਮਹਿਮਾਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਝੰਡੀ ਦੇ ਕੇ ਸਾਂਤੀ ਮਾਰਚ ਨੂੰ ਰਵਾਨਾ ਕੀਤਾ। ਸਾਂਤੀ ਮਾਰਚ ਐਵਲਨ ਗਰਲਜ਼ ਸਕੂਲ ਪਠਾਨਕੋਟ ਤੋਂ ਸੁਰੂ ਕੀਤਾ ਗਿਆ ਜੋ ਮਿਸ਼ਨ ਰੋਡ ਤੋਂ ਹੁੰਦੇ ਹੋਏ ਡਾਕਖਾਨਾ ਚੋਕ, ਗਾਂਧੀ ਚੋਕ, ਲਾਈਟਾਂ ਵਾਲਾ ਚੋਕ, ਗਾਡੀ ਅਹਾਤਾ ਚੋਕ, ਡਲਹੋਜੀ ਰੋਡ , ਪੁਰਾਣਾ ਐਸ.ਡੀ.ਐਮ. ਦਫਤਰ ਤੋਂ ਹੁੰਦੇ ਹੋਏ ਚਿਲਡ੍ਰਨ ਪਾਰਕ, ਮਿਸਨ ਰੋਡ ਤੋਂ ਹੁੰਦੇ ਹੋਏ ਐਵਲਨ ਗਰਲਜ਼ ਸਕੂਲ ਵਿਖੇ ਸਮਾਪਤ ਕੀਤਾ ਗਿਆ। ਇਸ ਮੋਕੇ ਤੇ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤ ਹਾਲ ਵਿੱਚ ਇੱਕ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਅਤੇ  ਸਕੂਲ ਸਟਾਫ ਵੀ ਹਾਜ਼ਰ ਸੀ। ਉਕਤ ਸਾਂਤੀ ਮਾਰਚ ਦੋਰਾਨ ਨੋਜਵਾਨਾਂ ਅਤੇ ਆਮ ਜਨਤਾ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਨੋਜਵਾਨਾਂ ਨੇ ਮਹਾਤਮਾਂ ਗਾਂਧੀ ਵੱਲੋਂ ਵਿਖਾਏ ਅਹਿੰਸਾ ਅਤੇ ਸਾਂਤੀ ਦੇ ਰਾਹ ਤੇ ਚੱਲਣ ਦਾ ਸੰਕਲਪ ਲਿਆ।
ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਰਾਸ਼ਟਰ ਪਿਤਾ ਦੀ ਸਵੱਛਤਾ, ਸਾਂਤੀ, ਅਤੇ ਅਹਿੰਸਾ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਸਾਂਤੀ ਮਾਰਚ ਕੱਢਿਆ ਗਿਆ ਹੈ। ਉਨ•ਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਵੱਲੋਂ ਆਪਣੇ ਜੀਵਨ ਵਿਚ ਸਵੱਛਤਾ ਤੇ ਬਹੁਤ ਮਹੱਤਵ ਦਿੱਤਾ ਗਿਆ ਸੀ। ਅੱਜ ਵੀ ਸਾਨੂੰ ਵਰਤਮਾਨ ਹਲਾਤਾਂ ਸਮੇਂ ਸਵੱਛਤਾ ਦੀ ਸਭ ਤੋਂ ਵੱਡੀ ਜਰੂਰਤ ਹੈ। ਉਨ•ਾਂ ਨੇ ਇਸ ਮੌਕੇ ਹਾਜਰੀਨ ਨੂੰ ਸੱਦਾ ਦਿੱਤਾ ਕਿ ਸੱਵਛਤਾ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਨਾ ਕੇਵਲ ਆਪਣੀ ਸਗੋਂ ਆਪਣੇ ਆਲੇ ਦੁਆਲੇ ਦੀ ਸਵੱਛਤਾ ਦਾ ਵੀ ਸੰਕਲਪ ਲਈਏ। ਉਨ•ਾਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜੀਵਨ ਤੇ ਰੋਸਨੀ ਪਾਈ ਅਤੇ ਉਨ•ਾਂ ਵੱਲੋਂ ਆਜਾਦੀ ਸੰਘਰਸ ਵਿੱਚ ਦਿੱਤੇ ਯੋਗਦਾਨ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ•ਾਂ ਕਿਹਾ ਕਿ ਸਾਨੂੰ ਅਜਿਹੇ ਦਿਨ ਇਸ ਲਈ ਮਨਾਉਂਣੇ ਚਾਹੀਦੇ ਹਨ ਕਿਉਕਿ ਇਹ ਸਾਡੇ ਜੀਵਨ ਨੂੰ ਇੱਕ ਨਵੀਂ ਸੇਧ ਦਿੰਦੇ ਹਨ, ਸਾਡੀ ਸੋਚ ਨੂੰ ਬਦਲਦੇ ਹਨ ਸਾਨੂੰ ਸਾਰਿਆ ਨੂੰ ਆਪਣੇ ਆਪ ਨੂੰ ਰਾਸਟਰ ਦੇ ਸਮਰਪਿਤ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਾਡੀ ਸਮਾਜ ਪ੍ਰਤੀ ਜਿਮੇਦਾਰੀ ਬਣਦੀ ਹੈ ਕਿ ਅਸੀਂ ਸਾਫ ਸੁਥਰਾ ਸਮਾਜ ਸਿਰਜਨ ਵਿੱਚ ਆਪਣਾ ਯੋਗਦਾਨ ਪਾਈਏ। ਉਨ•ਾਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਸਬੰਧੀ ਵੀ ਜਾਗਰੂਕ ਕੀਤਾ, ਉਨ•ਾਂ ਵਿਦਿਆਰਥੀਆਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਵੀ ਪ੍ਰੇਰਿਤ ਕੀਤਾ।  ਉਨ•ਾਂ ਨੇ ਅੱਜ ਦੇ ਸਮਾਰੋਹ ਵਿੱਚ ਹਾਜ਼ਰ ਬੱਚਿਆਂ ਅਤੇ ਹੋਰ ਵੱਖ ਵੱਖ ਅਧਿਕਾਰੀਆਂ ਦੀ ਹਾਜ਼ਰੀ ਦੀ ਪ੍ਰਸੰਸਾ ਕੀਤੀ। ਇਸ ਮੋਕੇ ਤੇ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਅਤੇ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਨੇ ਵੀ ਸਮਾਰੋਹ ਵਿੱਚ ਸੰਬੋਧਨ ਕੀਤਾ।

 
  
 
 
© 2016 News Track Live - ALL RIGHTS RESERVED