ਵੀ.ਬੀ.ਡੀ. ਅਤੇ ਮਿਜਲ ਰੂਬੇਲਾ ਦੀ ਜ਼ਿਲਾ ਪੱਧਰੀ ਵਰਕਸ਼ਾਪ ਹੋਈ

Oct 12 2019 12:58 PM
ਵੀ.ਬੀ.ਡੀ. ਅਤੇ ਮਿਜਲ ਰੂਬੇਲਾ ਦੀ ਜ਼ਿਲਾ ਪੱਧਰੀ ਵਰਕਸ਼ਾਪ ਹੋਈ



ਪਠਾਨਕੋਟ

ਪੰਜਾਬ ਸਰਕਾਰ ਦੀਆ ਗਾਇਡਲਾਇਨਾ ਅਤੇ ਸਿਵਲ ਸਰਜਨ ਡਾ. ਨੈਨਾਂ ਸਲਾਥਿਆ ਦੇ ਦਿਸ਼ਾ ਨਿਰਦੇਸ਼ਾ ਹੇਠ ਵੀ.ਬੀ.ਡੀ. ਅਤੇ ਮਿਜਲ ਰੂਬੇਲਾ ਦੀ ਜ਼ਿਲਾ ਪੱਧਰੀ ਵਰਕਸ਼ਾਪ ਕੈਪਰੀ ਹੋਟਲ ਵਿਖੇ ਕਰਵਾਈ ਗਈ। ਇਸ ਜ਼ਿਲਾ ਪੱਧਰੀ ਵਰਕਸ਼ਾਪ ਦੀ ਅਗਵਾਈ ਜ਼ਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਕੀਤੀ। ਇਸ ਵਰਕਸ਼ਾਪ ਵਿੱਚ ਸਿਹਤ ਵਿਭਾਗ ਦੇ ਸਾਰੇ ਪੋ੍ਰਗਰਾਮ ਅਫਸਰਾਂ, ਐਸ.ਐਮ.ਓ ਅਤੇ ਐਲ.ਐਚ.ਵੀਜ ਅਤੇ ਬੀ.ਈ.ਈਜ ਨੇ ਹਿੱਸਾ ਲਿਆ। ਵਰਕਸ਼ਾਪ ਦੀ ਨਮਾਇੰਦਗੀ ਡਬਲਿਯੂ ਐਚ.ਓ ਵੱਲੋ ਆਏ ਡਾ. ਰਿਸ਼ੀ ਸ਼ਰਮਾ ਨੇ ਕੀਤੀ। ਉਹਨਾਂ ਨੇ ਮਿਜਲ ਅਤੇ ਰੁਬੈਲਾ ਨਾਮਕ ਬਿਮਾਰੀਆ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵੈਕਸੀਨ ਪਰਿਵੈਨਟੇਬਲ ਡਸੀਜ( ਡਿਪਥਿਰੀਆ,(ਗਲਘੋਟੂ), ਪਰਟੀਉਸਿਸ(ਕਾਲੀ ਖਾਸੀਂ), ਨਿਉ ਨੇਟਲ ਟੈਟਨਸ(ਨਵ ਜਨਮੇ ਬੱਚੇ ਨੂੰ ਹੋਣ ਵਾਲਾ ਚਾਨਣੀ ਰੋਗ))ਦੇ ਹੋਣ ਦੇ ਕਾਰਨ, ਲਛਣ ਤੇ ਬਚਾੳ ਬਾਰੇ ਜਾਣਕਾਰੀ ਦਿੱਤੀ। ਮਿਜਲ ਰੂਬੇਲਾ ਨਾਮਕ ਭਿਆਨਕ ਬਿਮਾਰੀਆ ਤੋ ਬਚਣ ਲਈ ਮੀਜਲ ਰੂਬੇਲਾ ਵੈਕਸੀਨ ਦੀ ਪਹਿਲੀ ਖੁਰਾਕ 9 ਮਹੀਨੇ ਅਤੇ ਦੁਸਰੀ ਖੁਰਾਕ 18 ਤੋ 24 ਮਹੀਨਿਆ ਤੱਕ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋ ਹਦਾਇਤ ਕੀਤੀ ਗਈ  ਹੈ ਕਿ ਸਾਰੇ ਬੱਚਿਆ ਦਾ ਵੈਕਸੀਨੇਸ਼ਨ ਕਰਵਾਇਆ ਜਾਵੇ ਅਤੇ ਕੋਈ ਵੀ ਬੱਚਾ ਵੈਕਸੀਨੇਸ਼ਨ ਤੋ ਵਾਂਝਾ ਨਾ ਰਹੇ। ਸਾਰੀਆ ਸਿਹਤ ਸੰਸਥਾਵਾਂ ਤੇ ਇਹ ਟੀਕੇ ਮੂਫਤ ਲਗਾਏ ਜਾਂਦੇ ਹਨ। ਇਸ ਮੌਕੇ ਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਪੰਕਜ, ਵਿਜੇ, ਵਿਪਨ ਆਨੰਦ, ਐਨ.ਐਚ ਸਟਾਫ, ਆਦਿ ਮੋਜੂਦ ਸਨ।

© 2016 News Track Live - ALL RIGHTS RESERVED