ਕਰੀਬ 135 ਅਰਜੀਆਂ ਪ੍ਰਾਪਤ ਹੋਈਆ 7 ਲਾਈਸੈਂਸ ਦੇਣ ਲਈ ਪਰਚੀਆਂ ਚੁੱਕ ਕੇ ਡਰਾਅ ਕੱਢੇ ਗਏ

Oct 16 2019 01:36 PM
ਕਰੀਬ 135 ਅਰਜੀਆਂ ਪ੍ਰਾਪਤ ਹੋਈਆ  7 ਲਾਈਸੈਂਸ ਦੇਣ ਲਈ ਪਰਚੀਆਂ ਚੁੱਕ ਕੇ ਡਰਾਅ ਕੱਢੇ ਗਏ

ਪਠਾਨਕੋਟ

ਮਾਨਯੋਗ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਸ਼੍ਰੀ ਰਾਮਵੀਰ ਜੀ ਦੀ ਪ੍ਰਧਾਨਗੀ ਹੇਠ ਦੀਵਾਲੀ ਅਤੇ ਗੁਰਪੂਰਬ ਦੇ ਮੋਕੇ ਤੇ ਪਟਾਖੇ ਚਲਾਉਂਣ,ਸਟੋਰ ਕਰਨ ਅਤੇ ਵੇਚਣ ਸਬੰਧੀ ਦਿੱਤੇ ਜਾਣ ਵਾਲੇ ਲਾਇਸੈਂਸ ਦੇ ਲਈ ਅੱਜ ਡਰਾਅ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੱਢਿਆ ਗਿਆ। ਜਿਕਰਯੋਗ ਹੈ ਕਿ ਉਪਰੋਕਤ ਲਾਈਸੈਂਸ ਲਈ ਕਰੀਬ 135 ਅਰਜੀਆਂ ਪ੍ਰਾਪਤ ਹੋਈਆ ਸਨ ਜਿਨ•ਾਂ ਵਿੱਚੋਂ 7 ਲਾਈਸੈਂਸ ਦੇਣ ਲਈ ਪਰਚੀਆਂ ਚੁੱਕ ਕੇ ਡਰਾਅ ਕੱਢੇ ਗਏ। ਪਹਿਲੀਆਂ 6 ਪਰਚੀਆਂ ਮੋਕੇ ਤੇ ਹਾਜ਼ਰ ਪਟਾਖਾ ਵਿਕਰ੍ਰੇਤਾਵਾਂ ਵੱਲੋਂ ਕੱਢੇ ਗਏ ਅਤੇ 7ਵੀਂ ਪਰਚੀ ਦਾ ਡਰਾਅ ਮਾਨਯੋਗ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਸ੍ਰੀ ਰਾਮਵੀਰ ਜੀ ਵੱਲੋਂ ਕੱਢਿਆ ਗਿਆ।
ਅੱਜ ਦੇ ਕੱਢੇ ਗਏ ਡਰਾਅ ਵਿੱਚੋਂ ਸ. ਬਲਵਿੰਦਰ ਸਿੰਘ ਸਪੁੱਤਰ ਸ. ਜੋਤਾ ਸਿੰਘ ਪਿੰਡ ਸਰਨਾ, ਸ੍ਰੀ ਮੁਨੀਸ ਮਹਾਜਨ ਸਪੁੱਤਰ ਸ੍ਰੀ ਤਿਲਕ ਰਾਜ ਪਿੰਡ ਬੇਗੋਵਾਲ ਤਾਰਾਗੜ•, ਲਵਲੀ ਸਪੁੱਤਰ ਸ੍ਰੀ ਕੇਵਲ ਕ੍ਰਿਸ਼ਨ ਢਾਂਗੂਪੀਰ ਪਠਾਨਕੋਟ, ਸ੍ਰੀ ਰਵੀ ਕੁਮਾਰ ਸਪੁੱਤਰ ਸ੍ਰੀ ਕਿਸ਼ਨ ਚੰਦ ਨਿਵਾਸੀ ਮੁਹੱਲਾ ਰਾਮਪੁਰਾ, ਸ੍ਰੀ ਸਾਹਿਲ ਕੁਮਾਰ ਸਪੁੱਤਰ ਸ੍ਰੀ ਸਾਮ ਲਾਲ ਢਾਕੀ ਪਠਾਨਕੋਟ, ਰਸਮੀ ਗਰੋਵਰ ਮੁਹੱਲਾ ਸਾਹਿਬਜਾਦਿਆਂ ਅਤੇ ਸ. ਹਰਚਰਨ ਸਿੰਘ ਸਪੁੱਤਰ ਸ੍ਰੀ ਅਮਰ ਦਾਸ ਨਿਵਾਸੀ ਖਾਨਪੁਰ ਪਠਾਨਕੋਟ ਦਾ ਡਰਾਅ ਨਿਕਲਿਆ।
ਜਾਣਕਾਰੀ ਦਿੰਦਿਆਂ ਮਾਨਯੋਗ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਸ਼੍ਰੀ ਰਾਮਵੀਰ ਜੀ ਨੇ ਦੱਸਿਆ ਕਿ ਅੱਜ ਮਾਨਯੋਗ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਪਟਾਖਿਆਂ ਨੂੰ ਵੇਚਣ ਅਤੇ ਸਟੋਰ ਕਰਨ ਲਈ ਡਰਾਅ ਕੱਢੇ ਗਏ ਹਨ । ਉਨ•ਾਂ ਦੱਸਿਆ ਕਿ ਜਿਸ ਅਧੀਨ ਉਪਰੋਕਤ 7 ਡਰਾਅ ਕੱਢੇ ਗਏ ਹਨ ਅਤੇ ਇਨ•ਾਂ ਤੋਂ ਇਲਾਵਾ ਅਗਰ ਕੋਈ ਹੋਰ ਵਿਅਕਤੀ ਪਟਾਖੇ ਵੇਚਦਾ ਹੈ ਤਾਂ ਉਹ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਹਿਰ ਅਤੇ ਹੋਰ ਸਥਾਨਾਂ ਤੇ ਪਟਾਖੇ ਵੇਚਣ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ ਜਿਥੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਜਿਲ•ਾ ਪ੍ਰਸਾਸਨ ਵੱਲੋਂ ਫਾਅਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਹੋਰ ਅੱਗ ਬੁਝਾਂਉਂਣ ਵਾਲੇ ਯੰਤਰਾਂ ਅਤੇ ਹੋਰ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਨਿਰਧਾਰਤ ਸਥਾਨ ਤੇ ਨਿਰਧਾਰਤ ਸਮੇਂ ਵਿੱਚ ਹੀ ਪਟਾਖੇ ਵੇਚੇ ਜਾ ਸਕਦੇ ਹਨ ਅਤੇ ਚਲਾਏ ਜਾ ਸਕਦੇ ਹਨ । ਉਨ•ਾਂ ਸਹਿਰ ਨਿਵਾਸੀਆਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿਲ•ਾ ਪ੍ਰਸਾਸਨ ਵੱਲੋਂ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਨਿਯਮ ਬਣਾਏ ਗਏ ਹਨ ਉਸ ਅਧੀਨ ਹੀ ਤਿਉਹਾਰ ਮਨਾਉਂਣ ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED