ਨਵੀਂ ਕਾਰਜਕਾਰਨੀ ਦੇ ਐਲਾਨ ਦੇ ਬਾਅਦ 21 ਜੁਲਾਈ ਨੂੰ

Jun 29 2019 03:50 PM
ਨਵੀਂ ਕਾਰਜਕਾਰਨੀ ਦੇ ਐਲਾਨ ਦੇ ਬਾਅਦ 21 ਜੁਲਾਈ ਨੂੰ

ਪਠਾਨਕੋਟ

ਯੁਵਾ ਏਕਤਾ ਮੰਚ ਦੀ ਮੀਟਿੰਗ ਸਥਾਨਕ ਪੈਲੇਸ ਵਿਖੇ ਮੰਚ ਦੇ ਪ੍ਰਧਾਨ ਸੰਜੀਵ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੰਚ ਦੇ ਸਰਪ੍ਰਸਤ ਮਦਨ ਮੋਹਨ ਛਾਬੜਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਮੀਟਿੰਗ ਦੌਰਾਨ ਪ੍ਰਧਾਨ ਸੰਜੀਵ ਸਹੋਤਾ ਨੇ ਦੱਸਿਆ ਕਿ ਮੰਚ ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਕੇ ਨਵੀਂ ਕਾਰਜਕਾਰਨੀ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ | ਤਾਂ ਜੋ ਮੰਚ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਸਕੇ | ਇਸ ਮੌਕੇ ਤੇ ਮੈਂਬਰਾਂ ਨੇ ਸੰਗੀਤਮਈ ਪੋ੍ਰਗਰਾਮ ਓਲਡ ਇਜ ਗੋਲਡ ਕਰਵਾਉਣ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਪ੍ਰਧਾਨ ਸੰਜੀਵ ਸਹੋਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨਵੀਂ ਕਾਰਜਕਾਰਨੀ ਦੇ ਐਲਾਨ ਦੇ ਬਾਅਦ 21 ਜੁਲਾਈ ਨੂੰ ਕੀਤਾ ਜਾਵੇਗਾ | ਇਸ ਮੌਕੇ ਤੇ ਮੰਚ ਦੇ ਸਰਪ੍ਰਸਤ ਡਾ: ਰਾਜ ਠੁਕਰਾਲ, ਰਾਹੁਲ ਸ਼ਰਮਾ, ਵਿਜੇ ਸ਼ਰਮਾ, ਮਹਿਲਾ ਵਿੰਗ ਦੀ ਪ੍ਰਧਾਨ ਪੂਜਾ ਸ਼ਰਮਾ, ਵੀਨਾ ਦੇਵੀ, ਸ਼ਸ਼ੀ ਸੈਣੀ, ਰਾਜੇਸ਼ ਭੱਟੀ, ਤਰਸੇਮ ਲਾਲ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED