ਜੂਨ ਮਹੀਨੇ ਦੋਰਾਨ ਕੀਤੇ ਕੰਮਾਂ ਦੇ ਰਿਵਓ ਲਈ ਸਿਹਤ ਵਿਭਾਗ ਨਾਲ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

Jul 03 2019 05:58 PM
ਜੂਨ ਮਹੀਨੇ ਦੋਰਾਨ ਕੀਤੇ ਕੰਮਾਂ ਦੇ ਰਿਵਓ ਲਈ ਸਿਹਤ ਵਿਭਾਗ ਨਾਲ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ



ਪਠਾਨਕੋਟ

ਅੱਜ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਰਾਜੀਵ ਵਰਮਾ ਪ੍ਰਧਾਨਗੀ ਹੇਠ ਜਿਲ•ਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਵਲ ਸਰਜਨ ਡਾ ਨੈਨਾਂ ਸਲਾਥੀਆ ਅਤੇ ਸਿਹਤ ਵਿਭਾਗ ਦੇ ਸਾਰੇ ਪ੍ਰੌਗਰਾਮ ਅਫਸਰਾਂ, ਐਸ.ਐਮ.ਓ ਅਤੇ ਐਨ.ਐਚ.ਐਮ ਸਟਾਫ ਨੇ ਹਿੱਸਾ ਲਿਆ। ਜਿਸ ਵਿੱਚ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੇ ਚਰਚਾ ਕੀਤੀ ਗਈ । ਇਸ ਮੀਟਿੰਗ ਵਿੱਚ ਖਾਸ ਤੋਰ ਤੇ ਰੋਟਾ ਵਾਇਰਸ ਵੈਕਸੀਨ ਇਮਉਨਾਈਜੇਸ਼ਨ ਅਤੇ ਇਸ ਨਾਲ ਸੰਬਧਿਤ ਆਈ.ਈ.ਸੀ. ਮਟੀਰਿਅਲ ਬਾਰੇ ਜਾਣੂ ਕਰਵਾਇਆ ਗਿਆ।ਇਸ ਮੀਟਿੰਗ ਦੋਰਾਨ ਸਿਵਲ ਸਰਜਨ ਡਾ. ਨੈਨਾਂ ਸਲਾਥੀਆ ਵੱਲੋ ਦੱਸਿਆ ਗਿਆ ਕਿ ਰੋਟਾਵਾਇਰਸ 0 ਤੋ 5 ਸਾਲ ਤੱਕ ਦੇ ਬੱਚਿਆ ਵਿੱਚ ਦਸਤ ਰੋਗ ਹੋਣ ਦਾ ਮੂੱਖ ਕਾਰਨ ਹੈ। ਇਹ ਵੈਕਸੀਨ 0-5 ਸਾਲ ਦੇ ਹੇਠਾ ਦੇ ਬੱਚਿਆ ਦੀਆ ਦਸਤ ਤੋ ਹੋ ਰਹੀਆ ਮੋਤਾਂ ਦੀ ਦਰ ਨੂੰ ਘੱਟ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗੀ। 
ਉਨ•ਾਂ ਦੱਸਿਆ ਕਿ 2 ਜੁਲਾਈ 19 ਨੂੰ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਨੈਨਾਂ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਟਾ ਵਾਇਰਸ ਵੈਕਸੀਨ ਅਤੇ ਟੀਕਾਕਰਨ ਵਿੱਚ ਆਈ.ਪੀ.ਸੀ ਕਰਨ ਸਬੰਧੀ ਇਕ ਰੋਜਾ ਟ੍ਰੈਨਿੰਗ ਦਾ ਆਯੋਜਨ ਵੀ ਕੀਤਾ ਗਿਆ ਸੀ,ਇਹ ਵਰਕਸ਼ਾਪ ਵੱਖ-2 ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ, ਬੀ.ਈ.ਈ. ਐਲ.ਐਚ.ਵੀ .ਡੀ ਐਮ.ਈ.ਓ.ਅਤੇ ਡੀ ਐਸ.ਏ ਅਤੇ ਡੀ.ਸੀ.ਐਮ. ਦੀ ਸਮੂਲਿਅਤ ਵਿੱਚ ਕੀਤੀ ਗਈ ਸੀ।ਇਸ ਵਿੱਚ ਰਾਜ ਪੱਧਰ ਤੋ ਡਾ. ਵਿਕਾਸ ਯਾਦਵ ਨੇ ਹਿੱਸਾ ਲਿਆ ਸੀ ।
ਇਸ ਦੋਰਾਨ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਇਹ ਵੈਕਸੀਨ ਜਨਮ ਤੋ ਬਾਅਦ ਛੇਵੇਂ ਹਫਤੇ, ਦਸਵੇਂ ਹਫਤੇ, ਚੋਦਵੇਂ ਹਫਤੇ ਵਿੱਚ ਬੂੰਦਾਂ ਦੇ ਰੂਪ ਵਿੱਚ ਪਿਲਾਈ ਜਾਵੇਗੀ। ਇਹ ਵੈਕਸੀਨ ਪਹਿਲਾ ਹੀ ਭਾਰਤ ਦੇ 11 ਰਾਜਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ  ਦੀਆਂ ਲਗਭਗ 30 ਲੱਖ ਖੁਰਾਕਾਂ ਦਿੱਤੀਆ ਜਾ ਚੁੱਕੀਆਂ ਹਨ। ਇਹ ਵੈਕਸੀਨ ਪਹਿਲਾ ਹੀ ਪ੍ਰਾਇਵੇਟ ਹਸਪਤਾਲਾਂ ਵਿਚ ਪਿਲਾਈ ਜਾ ਰਹੀ ਹੈ ਜੋ ਕਿ ਸਿਹਤ ਵਿਭਾਗ ਵੱਲੋ ਮੁਫਤ ਵਿੱਚ ਮੁੱਹਇਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਟੀਕਾਕਰਨ ਦੇ ਮੋਕੇ ਤੇ ਜਿਹੜੀਆਂ ਮੁਸ਼ਕਿਲਾਂ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਪੇਸ਼ ਆਉਦੀਆਂ ਹਨ ਉਹਨਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਨਿੰਗ ਦਿੱਤੀ ਗਈ ਹੈ।
ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਰਾਜੀਵ ਵਰਮਾ ਵੱਲੋ ਜਿਲ•ਾ ਵਾਸੀਆਂ ਨੂੰ ਅਪੀਲ ਹੈ ਕਿ ਅਪਣੇ ਬੱਚਿਆ ਨੂੰ ਇਸ ਵੈਕਸੀਨ ਦੀਆਂ ਬੂੰਦਾ ਪਿਲ਼ਾਉ ਅਤੇ ਇਸ ਵੈਕਸੀਨ ਦਾ ਵੱਧ ਤੋ ਵੱਧ ਫਾਇਦਾ ਲੈਣ ਤਾਂ ਜੋ ਦਸਤ ਰੋਗਾਂ ਤੋ ਬਚਾਉ ਹੋ ਸਕੇ।

© 2016 News Track Live - ALL RIGHTS RESERVED