ਸੀਵਰੇਜ ਬੋਰਡ ਦੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ

Sep 06 2019 04:17 PM
ਸੀਵਰੇਜ ਬੋਰਡ ਦੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ

ਗੁਰਦਾਸਪੁਰ

ਸੀਵਰੇਜ ਬੋਰਡ ਦੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਪ੍ਰੇਮ ਕੁਮਾਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਹੋਈ | ਇਸ ਮੀਟਿੰਗ ਵਿਚ ਪ.ਸ.ਸ.ਫ. ਦੇ ਵਲੋਂ ਨੇਕਰਾਜ ਸਰੰਗਲ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਸੀਵਰੇਜ ਬੋਰਡ ਦੀ ਮੈਨਟੀਨੈਂਸ ਦਾ ਬਕਾਇਆ ਮਿਊਾਸੀਪਲ ਕਮੇਟੀ ਗੁਰਦਾਸਪੁਰ ਵੱਲ ਬਕਾਇਆ ਹੈ, ਜਿਸ ਕਰਕੇ ਕਮੇਟੀ ਵਲੋਂ ਇਸ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਸੀਵਰੇਜ ਦਾ ਕੰਮ 1-08-2019 ਤੋਂ ਬੰਦ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਵਿਧਾਇਕ ਪਾਹੜਾ ਨੰੂ ਵੀ ਕਿਹਾ ਸੀ, ਪਰ ਇਕ ਮਹੀਨਾ ਬੀਤ ਜਾਣ 'ਤੇ ਵੀ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇੇ ਵਰਕਰਾਂ ਨੰੂ ਦੋ ਮਹੀਨੇ ਤੋਂ ਤਨਖ਼ਾਹਾਂ ਵੀ ਨਹੀਂ ਮਿਲੀਆਂ ਅਤੇ ਜਿਹੜੇ ਵਰਕਰ ਆਊਟ ਸੋਰਸਿਜ਼ 'ਤੇ ਕੰਮ ਕਰਦੇ ਹਨ, ਨੰੂ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ, ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਨੰੂ ਵੀ ਉਨ੍ਹਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ | ਇਸ ਮੌਕੇ ਨਰੇਸ਼ ਕੁਮਾਰ, ਤਰਸੇਮ ਲਾਲ, ਮਹਿੰਦਰ ਸਿੰਘ, ਬੀਰਾ ਮਸੀਹ, ਕਾਲਾ ਮਸੀਹ, ਸੋਹਨ ਲਾਲ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED