ਡਿਸਟਿ੍ਕ ਕੈਮਿਸਟ ਐਸੋਸੀਏਸ਼ਨ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ

Jul 05 2019 03:31 PM
ਡਿਸਟਿ੍ਕ ਕੈਮਿਸਟ ਐਸੋਸੀਏਸ਼ਨ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਪਠਾਨਕੋਟ ਡਿਸਟਿ੍ਕ ਕੈਮਿਸਟ ਐਸੋਸੀਏਸ਼ਨ ਵਲੋਂ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਐਸੋਸੀਏਸ਼ਨ ਪ੍ਰਧਾਨ ਰਾਜੇਸ਼ ਮਹਾਜਨ ਬੱਬਾ ਅਤੇ ਚੇਅਰਮੈਨ ਰਾਕੇਸ਼ ਲਾਟੂ ਦੀ ਪ੍ਰਧਾਨਗੀ ਹੇਠ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਸਿਵਲ ਸਰਜਨ ਡਾ: ਨੈਨਾ ਸਲਾਥੀਆ, ਐੱਸ.ਐਮ.ਓ. ਡਾ: ਭੁਪਿੰਦਰ ਸਿੰਘ, ਡਰੱਗਜ਼ ਕੰਟਰੋਲ ਅਫ਼ਸਰ ਡਾ: ਜਨਕ ਰਾਜ ਅਤੇ ਡਾ: ਮੋਹਨ ਲਾਲ ਅੱਤਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਨਿੱਤ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਜਿਨ੍ਹਾਂ ਬੂਟਿਆਂ ਨੂੰ ਲਗਾਇਆ ਗਿਆ ਹੈ | ਉਸ ਦੀ ਪੂਰੀ ਤਰ੍ਹਾਂ ਐਸੋਸੀਏਸ਼ਨ ਵਲੋਂ ਦੇਖਭਾਲ ਕੀਤੀ ਜਾਵੇਗੀ ਤਾਂ ਕਿ ਉਕਤ ਬੂਟੇ ਇਕ ਰੁੱਖ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਸਾਫ਼ ਅਤੇ ਸਵੱਛ ਵਾਤਾਵਰਨ ਅਤੇ ਆਕਸੀਜਨ ਮੁਹੱਈਆ ਕਰਵਾ ਸਕਣ | ਇਸ ਮੌਕੇ ਡਾ: ਰਾਕੇਸ਼ ਸਰਪਾਲ, ਪ੍ਰਧਾਨ ਰਾਜੇਸ਼ ਮਹਾਜਨ ਬੱਬਾ, ਰਾਕੇਸ਼ ਮਹਾਜਨ, ਵਰੁਣ ਮਹਾਜਨ, ਚੀਫ਼ ਪੈਟਰਨ ਵਿਨੇ ਵਿਗ, ਜਨਰਲ ਸਕੱਤਰ ਵਿਕਾਸ ਵਿਗ, ਮੁੱਖ ਸਲਾਹਕਾਰ ਡਾ: ਰਾਜ ਠੁਕਰਾਲ, ਪੀ.ਆਰ.ਓ. ਵਿਨੇ ਢੀਂਗਰਾ, ਨਰਿੰਦਰ ਮਹਾਜਨ, ਰਾਕੇਸ਼ ਰਾਣਾ, ਅਤੁੱਲ ਮਹਾਜਨ, ਰਜਿੰਦਰ ਪਠਾਨੀਆ, ਮੋਕਸ਼ ਕੁਮਾਰ, ਉਮੇਸ਼ ਗੁਲ੍ਹਾਟੀ, ਰਾਕੇਸ਼ ਕੁਮਾਰ, ਰਾਜੇਸ਼ ਸ਼ਰਮਾ, ਪ੍ਰਦੀਪ ਮਹਾਜਨ, ਅਸ਼ਵਨੀ, ਸੰਜੇ ਗੁਪਤਾ, ਹਰੀਸ਼ ਗੁਪਤਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED