ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ

Feb 18 2019 03:52 PM
ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ

ਚੰਡੀਗੜ੍ਹ:

ਮਹਿੰਗੇ ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ ਹੈ। ਸੋਮਵਾਰ ਨੂੰ ਵਿੱਤੀ ਵਰ੍ਹੇ 2019-20 ਲਈ ਬਜਟ ਪੇਸ਼ ਦੌਰਾਨ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਅੱਜ ਰਾਤ ਤੋਂ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ।
ਪੰਜਾਬ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘਟਾਉਣ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪਵੇਗਾ। ਵੈਟ ਵਿੱਚ ਕੀਤੇ ਤਾਜ਼ਾ ਫੇਰਬਦਲ ਮਗਰੋਂ ਪੈਟਰੋਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ ਤੇ ਡੀਜ਼ਲ ਦਾ ਭਾਅ ਤਕਰੀਬਨ ਇੱਕ ਰੁਪਏ ਫ਼ੀ ਲੀਟਰ ਘੱਟ ਹੋ ਜਾਵੇਗਾ।
ਇਸ ਵਾਲੇ ਪੈਟਰੋਲ 'ਤੇ 35.12 ਤੇ ਡੀਜ਼ਲ 'ਤੇ 16.74 ਫੀਸਦੀ ਵੈਟ ਲੱਗ ਰਿਹਾ ਹੈ। ਇਸ ਕਰਕੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ, ਜੋ ਸੋਮਵਾਰ ਨੂੰ ਅੱਧੀ ਰਾਤ ਤੋਂ ਘੱਟ ਜਾਣਗੀਆਂ।

© 2016 News Track Live - ALL RIGHTS RESERVED