ਕੇਂਦਰ ਸਰਕਾਰ ਘੱਟ ਕਰੇ ਪੈਟਰੋਲ=ਡੀਜ਼ਲ ਤੇ ਵੈਟ ਤੇ ਟੈਕਸ

Jun 28 2018 03:06 PM
ਕੇਂਦਰ ਸਰਕਾਰ ਘੱਟ ਕਰੇ ਪੈਟਰੋਲ=ਡੀਜ਼ਲ ਤੇ ਵੈਟ ਤੇ ਟੈਕਸ


ਜਲੰਧਰ
ਕਾਂਗਰਸੀ ਆਗੂ ਸੂਰਜ ਪ੍ਰਕਾਸ਼ ਲਾਡੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ 'ਤੇ ਵੈਟ ਤੇ ਟੈਕਸ ਨੂੰ ਘੱਟ ਕੀਤਾ ਜਾਵੇ ਕਿਉਂਕਿ ਕੇਂਦਰ ਵਿਚ ਕਾਂਗਰਸ ਦੇ ਕਾਰਜਕਾਲ ਵਿਚ ਪੈਟਰੋਲ-ਡੀਜ਼ਲ 'ਤੇ ਵੈਟ ਤੇ ਟੈਕਸ ਦੀਆਂ ਦਰਾਂ ਬਹੁਤ ਘੱਟ ਸੀ, ਜਦਕਿ ਕੌਮਾਂਤਰੀ ਪੱਧਰ 'ਤੇ ਪੈਟਰੋਲ ਤੇ ਡੀਜ਼ਲ ਮਹਿੰਗਾ ਸੀ। ਫਿਰ ਵੀ ਕਾਂਗਰਸ ਦੇ ਕਾਰਜਕਾਲ ਵਿਚ ਪੈਟਰੋਲ-ਡੀਜ਼ਲ ਸਸਤਾ ਮਿਲਦਾ ਸੀ। ਲਾਡੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਵੈਟ ਦੀਆਂ ਦਰਾਂ ਵਿਚ ਕਾਫੀ ਵਾਧਾ ਕੀਤਾ ਹੋਇਆ ਹੈ, ਜਦਕਿ ਅਕਾਲੀ-ਭਾਜਪਾ ਗੱਠਜੋੜ ਸਾਬਕਾ ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ 'ਤੇ ਵੈਟ ਦੀ ਦਰ ਲਾਈ ਗਈ ਸੀ, ਇਹ ਦਰ ਅਜੇ ਵੀ ਚੱਲੀ ਆ ਰਹੀ ਹੈ।  ਲਾਡੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ 'ਤੇ ਵੈਟ ਤੇ ਟੈਕਸ ਦੀ ਦਰ ਵਿਚ ਕਈ ਵਾਰ ਵਾਧਾ ਕੀਤਾ ਗਿਆ ਹੈ, ਜਿਸ ਨੂੰ ਘੱਟ ਕਰਨਾ ਚਾਹੀਦਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਹੋਣ ਕਾਰਨ ਹੋਰ ਸਾਮਾਨ ਮਹਿੰਗਾ ਹੁੰਦਾ ਹੈ, ਜਿਸ ਕਾਰਨ ਆਮ ਜਨਤਾ ਨੂੰ ਨੁਕਸਾਨ ਹੁੰਦਾ ਹੈ, ਜਦਕਿ ਕੌਮਾਂਤਰੀ ਪੱਧਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹਨ। 

© 2016 News Track Live - ALL RIGHTS RESERVED