ਸ਼ਿਵ ਸੈਨਾ ਪੰਜਾਬ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਨੰੂ ਮੰਗ ਪੱਤਰ ਦਿੱਤਾ

Aug 29 2019 04:03 PM
ਸ਼ਿਵ ਸੈਨਾ ਪੰਜਾਬ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਨੰੂ ਮੰਗ ਪੱਤਰ ਦਿੱਤਾ

ਪਠਾਨਕੋਟ

ਸ਼ਿਵ ਸੈਨਾ ਪੰਜਾਬ ਨੇ ਪਿਛਲੇ ਸਮੇਂ ਤੋਂ ਇਕ ਨੰਬਰੀ ਲਾਟਰੀ ਦੀ ਆੜ ਵਿਚ ਕਥਿਤ ਤੌਰ 'ਤੇ ਲੱਗ ਰਹੇ ਸੱਟੇ ਨੰੂ ਰੋਕਣ ਲਈ ਇਕ ਮੁਹਿੰਮ ਆਰੰਭੀ ਹੈ ਜਿਸ ਤਹਿਤ ਪਾਰਟੀ ਦੇ ਚੇਅਰਮੈਨ ਤੇ ਹਿਮਾਚਲ ਮੁਖੀ ਸਤੀਸ਼ ਮਹਾਜਨ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਪਠਾਨਕੋਟ ਨੰੂ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਲਾਟਰੀ ਦੇ ਸਟਾਲਾਂ 'ਤੇ ਲਾਟਰੀ ਦੇ ਨਾਂਅ 'ਤੇ ਸ਼ਰੇਆਮ ਸੱਟਾ ਲੱਗ ਰਿਹਾ ਹੈ | ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾ ਸਰਕਾਰ ਨੰੂ ਧੋਖਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਜ਼ਿਲ੍ਹੇ ਅੰਦਰ ਕਰੀਬ 30 ਲਾਟਰੀ ਸਟਾਲ ਚਲਾਏ ਜਾ ਰਹੇ ਹਨ ਜਿਨ੍ਹਾਂ 'ਤੇ ਇਕ ਨੰਬਰ ਦੀ ਆੜ ਹੇਠ ਦੜਾ ਸੱਟਾ ਲਾ ਕੇ ਗਰੀਬਾਂ, ਮਜ਼ਦੂਰਾਂ, ਦਿਹਾੜੀਦਾਰ ਲੋਕਾਂ ਨੰੂ ਲੁੱਟਿਆ ਜਾ ਰਿਹਾ ਹੈ | ਸ਼ਿਵ ਸੈਨਾ ਆਗੂ ਨੇ ਕਿਹਾ ਇਹ ਲਾਟਰੀ ਸਟਾਲ ਵਾਲੇ ਕੰਪਿਊਟਰ ਲਾਟਰੀ ਦੇ ਟਿਕਟ ਦਿੰਦੇ ਸਗੋਂ ਇਕ ਕੋਰੇ ਕਾਗ਼ਜ਼ 'ਤੇ ਨੰਬਰ ਲਿਖ ਕੇ ਦੇ ਦਿੰਦੇ ਹਨ ਜਿਸ ਦਾ ਸਰਕਾਰ ਨੰੂ ਕੋਈ ਫਾਇਦਾ ਨਹੀਂ ਹੋ ਰਿਹਾ ਸਗੋਂ ਸਾਰਾ ਪੈਸਾ ਇਕ ਆਦਮੀ ਦੀ ਜੇਬ ਵਿਚ ਜਾ ਰਿਹਾ ਹੈ | ਜਿਨ੍ਹਾਂ ਦੀ ਲਾਟਰੀ ਨਿਕਲਦੀ ਹੈ, ਲਾਟਰੀ ਸਟਾਲ ਵਾਲੇ ਉਨ੍ਹਾਂ ਨੰੂ ਪੈਸਾ ਨਹੀਂ ਦਿੰਦੇ ਸਗੋਂ ਪੈਸੇ ਮੰਗਣ 'ਤੇ ਗਾਲ੍ਹਾਂ ਕੱਢਦੇ ਹਨ ਤੇ ਕੁੱਟਮਾਰ ਕਰਨ ਨੰੂ ਦੌੜਦੇ ਹਨ | ਇਨ੍ਹਾਂ ਨੇ ਸ਼ਰੇਆਮ ਲੁੱਟ ਪਾਈ ਹੋਈ ਹੈ | ਸ਼ਿਵ ਸੈਨਾ ਆਗੂ ਨੇ ਕਿਹਾ ਉਨ੍ਹਾਂ ਕੋਲ ਲਾਟਰੀ ਸਟਾਲ ਦੀਆਂ ਪਰਚੀਆਂ ਤੇ ਕੁਝ ਵੀਡੀਓ ਕਲਿਪਜ਼ ਵੀ ਹਨ | ਉਨ੍ਹਾਂ ਮੰਗ ਕੀਤੀ ਕਿ ਉਹ ਸਾਬਤ ਕਰਦੀਆਂ ਹਨ ਕਿ ਲਾਟਰੀ ਦੀ ਆੜ 'ਚ ਜੂਆ ਖੇਡਾਇਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਲੁੱਟ ਦੇ ਧੰਦੇ ਨੰੂ ਸਖ਼ਤੀ ਨਾਲ ਬੰਦ ਕਰਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ, ਵਿਸ਼ੂ ਕੁਮਾਰ ਅਤੇ ਹੋਰ ਵੀ ਕਈ ਸ਼ਿਵ ਸੈਨਿਕ ਮੌਜੂਦ ਸਨ |
 

© 2016 News Track Live - ALL RIGHTS RESERVED