ਆੜ•ਤੀ ਐਸੋਸੀਏਸ਼ਨ ਨੇ ਸਬਜ਼ੀ ਮੰਡੀਆਂ ਵਿੱਚ ਫੈਲੀ ਗੰਦਗੀ ਦੇ ਖਿਲਾਫ ਕੀਤੀ ਪ੍ਰਦਰਸ਼ਨ

Jul 05 2018 03:19 PM
ਆੜ•ਤੀ ਐਸੋਸੀਏਸ਼ਨ ਨੇ ਸਬਜ਼ੀ ਮੰਡੀਆਂ ਵਿੱਚ ਫੈਲੀ ਗੰਦਗੀ ਦੇ ਖਿਲਾਫ ਕੀਤੀ ਪ੍ਰਦਰਸ਼ਨ


ਹੁਸ਼ਿਆਰਪੁਰ
ਟਾਂਡਾ ਦੀ ਅਨਾਜ ਤੇ ਸਬਜ਼ੀ ਮੰਡੀਆਂ 'ਚ ਕਾਫ਼ੀ ਲੰਬੇ ਸਮੇਂ ਤੋਂ ਫੈਲੀ ਗੰਦਗੀ ਨੇ ਹੁਣ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਤੋਂ ਦੁੱਖੀ ਤੇ ਪ੍ਰੇਸ਼ਾਨ ਟਾਂਡਾ ਦੀ ਆੜ•ਤੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਆੜ•ਤੀਆਂ ਤੇ ਦੁਕਾਨਦਾਰਾਂ ਨੇ ਇਸ ਸਮੱਸਿਆ ਦੇ ਵਿਰੋਧ 'ਚ ਅੱਜ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਪ੍ਰਸ਼ਾਸਨ ਖਿਲਾਫ਼ ਕੀਤੀ। 
ਉਨ•ਾਂ ਦੱਸਿਆ ਕਿ ਟਾਂਡਾ ਦੀ ਅਨਾਜ ਤੇ ਸਬਜ਼ੀ ਮੰਡੀਆਂ ਦੇ ਆਲੇ ਦੁਆਲੇ ਖੜ•ੇ ਗੰਦੇ ਪਾਣੀ ਨੇ ਹੁਣ ਇੰਨਾ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਕਿ ਇਸ ਗੰਦੇ ਪਾਣੀ 'ਚ ਵੱਡੀ ਗਿਣਤੀ 'ਚ ਪੈਦਾ ਹੋ ਰਹੇ ਮੱਛਰਾਂ-ਮੱਖੀਆਂ ਕਾਰਨ ਇੱਥੇ ਕਿਸੇ ਵੀ ਸਮੇਂ ਕੋਈ ਗੰਭੀਰ ਬੀਮਾਰੀ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਆਮ ਲੋਕ ਸਵੇਰੇ ਹਰ ਰੋਜ਼ ਆਪਣੀ ਰੋਜ਼ਾਨਾ ਦੀ ਵਰਤੋਂ ਲਈ ਸਬਜ਼ੀ ਇਸ ਖੜ•ੇ ਗੰਦੇ ਪਾਣੀ 'ਚ ਲੱਗੀਆਂ ਦੁਕਾਨਾਂ ਤੋਂ ਮਜਬੂਰ ਹੋ ਕੇ ਖਰੀਦਦੇ ਹਨ। ਇਸ ਮੌਕੇ ਆੜ•ਤੀਆਂ ਨੇ ਦੱਸਿਆ ਕਿ ਹੁਣ ਤਾਂ ਉਨ•ਾਂ ਨੂੰ ਵੀ ਆਪਣੀਆਂ ਦੁਕਾਨਾਂ 'ਚ ਜਾਣ ਲਈ ਮੰਡੀ 'ਚ ਖੜ•ੇ ਗੰਦੇ ਪਾਣੀ ਦੇ ਛੱਪੜ ਨੂੰ ਪਾਰ ਕਰਨ ਲਈ ਰਿਕਸ਼ੇ 'ਤੇ ਬੈਠ ਕੇ ਜਾਣਾ ਪੈ ਰਿਹਾ ਹੈ। ਉਨ•ਾਂ ਦੱਸਿਆ ਕਿ ਇੱਥੇ ਦੇ ਸਮੂਹ ਆੜ•ਤੀ ਤੇ ਦੁਕਾਨਦਾਰ ਉਨ•ਾਂ ਨੂੰ ਇੱਥੇ ਫੈਲੀ  ਗੰਦਗੀ ਕਾਰਨ ਹੋ ਰਹੀ ਭਾਰੀ ਪ੍ਰੇਸ਼ਾਨੀ ਬਾਰੇ ਮਾਰਕਿਟ ਕਮੇਟੀ ਟਾਂਡਾ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਉਨ•ਾਂ ਨੂੰ ਅਜੇ ਤੱਕ ਅਧਿਕਾਰੀਆਂ ਦੇ ਝੂਠੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਨ•ਾਂ ਦੀ ਸਮੱਸਿਆ ਸਗੋਂ ਦਿਨ ਪ੍ਰਤੀ ਦਿਨ ਹੋਰ ਗੰਭੀਰ ਬਣਦੀ ਜਾ ਰਹੀ ਹੈ। ਕਿਉਂਕਿ ਅਜੇ ਤਾਂ ਬਰਸਾਤ ਦਾ ਮੌਸਮ ਪੂਰੇ ਜ਼ੋਰਾਂ ਨਾਲ ਸ਼ੁਰੂ ਹੋਣਾ ਹੈ।
ਇਸ ਸਬੰਧੀ ਜਦੋਂ ਮਾਰਕਿਟ ਕਮੇਟੀ ਦੇ ਸਕੱਤਰ ਸੁੱਚਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਪਹਿਲਾਂ ਤਾਂ ਕਿਹਾ ਕਿ ਉਨ•ਾਂ ਦਾ ਇੱਥੋਂ ਤਬਾਦਲਾ ਹੋ ਗਿਆ ਹੈ। ਬਾਅਦ 'ਚ ਉਨ•ਾਂ ਦੱਸਿਆ ਕਿ ਮਿੰਡੀ ਬੋਰਡ ਦੇ ਐਕਸੀਅਨ ਦੇ ਦਫ਼ਤਰ ਲੁਧਿਆਣਾ ਵਿਖੇ ਮਾਰਕਿਟ ਕਮੇਟੀ ਟਾਂਡਾ ਵੱਲੋਂ ਕਰੀਬ 3 ਲੱਖ ਰੁਪਏ ਦੀ ਰਾਸ਼ੀ ਜਮਾ ਕਰਵਾਈ ਜਾ ਚੁੱਕੀ ਹੈ। ਜਿਸ ਨਾਲ ਟਾਂਡਾ ਅਨਾਜ ਤੇ ਸਬਜ਼ੀ ਮੰਡੀਆਂ 'ਚ ਬਣੀਆਂ ਹੋਦੀਆਂ ਤੇ ਹੋਰ ਸਫ਼ਾਈ ਸਬੰਧੀ ਜ਼ਰੂਰੀ ਕੰਮ ਕਰਵਾ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਹ ਸਫ਼ਾਈ ਸਬੰਧੀ ਕੰਮ ਅੱਜ ਕੱਲ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸੰਜੀਵ ਬਹਿਲ, ਓਮ ਪੁਰੀ, ਜਤਿੰਦਰ ਅਗਰਵਾਲ, ਨਰਿੰਦਰ ਜੈਨ, ਗੌਰਵਪੁਰੀ, ਨਰੇਸ਼ ਜੈਨ, ਮੁਕੇਸ਼ ਕੁਮਾਰ, ਮੰਗਲੇਸ਼ ਜੈਨ, ਸੁਨੀਤ ਪੁਰੀ, ਮਦਨ ਲਾਲ ਜੈਨ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED