ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਜ਼ਿਲਾ ਪੱਧਰੀ ਰੋਸ ਰੈਲੀ ਕੀਤੀ

Jun 13 2018 03:22 PM
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਜ਼ਿਲਾ ਪੱਧਰੀ ਰੋਸ ਰੈਲੀ ਕੀਤੀ


ਹੁਸ਼ਿਆਰਪੁਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸੂਬਾਈ ਫੈਸਲੇ ਅਨੁਸਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਅੱਗੇ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮਜੀ ਦਾਸ ਚੌਹਾਨ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਰੋਸ ਰੈਲੀ ਕੀਤੀ ਗਈ। ਜਿਸ ਵਿਚ ਜ਼ਿਲੇ ਭਰ 'ਚੋਂ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਜਿਨ•ਾਂ ਵਿਚ ਮਹਿਲਾ ਮੁਲਾਜ਼ਮਾਂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ. ਸ. ਸ. ਫ. ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਦੇ ਕੌਮੀ ਵਾਈਸ ਚੇਅਰਮੈਨ ਸਤੀਸ਼ ਰਾਣਾ ਨੇ ਕਿਹਾ ਕਿ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀ ਜਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਪੂਰੇ ਦੇਸ਼ ਅੰਦਰ ਅੱਜ ਸਾਰੇ ਹੀ ਜ਼ਿਲਾ ਕੇਂਦਰਾਂ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਕੌਮੀਂ ਫੈਡਰੇਸ਼ਨ ਵੱਲੋਂ ਦੇਸ਼ ਅੰਦਰ ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਅਤੇ 31 ਦਸੰਬਰ 2003 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਬੰਦ ਕਰਵਾ ਕੇ ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ।  ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ 12 ਜੂਨ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਕੈਬਨਿਟ ਸਬ ਕਮੇਟੀ ਵੱਲੋਂ ਪ. ਸ. ਸ. ਫ. ਨਾਲ ਹੋਈ ਮੀਟਿੰਗ ਦੀਆਂ ਮੰਗਾਂ ਅਤੇ ਫੈਸਲਿਆਂ ਨੂੰ ਪੇਸ਼ ਕਰਕੇ ਉਨ•ਾਂ ਨੂੰ ਲਾਗੂ ਕੀਤਾ ਜਾਵੇ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਕਮਾਈ ਭੱਤਾ, ਕੰਟਰੈਕਟ, ਇਨਸੈਂਟਿਵ, ਡੇਲੀਵੇਜ਼ 'ਤੇ ਕੰਮ ਕਰਦੇ ਮੁਲਾਜ਼ਮਾਂ 'ਤੇ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ ਅਤੇ ਇਹ ਉਜਰਤ ਲਾਗੂ ਹੋਣ ਤੱਕ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ 1 ਜਨਵਰੀ 2016 ਤੋਂ ਤੁਰੰਂਤ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਤਿੰਨੋਂ ਕਿਸ਼ਤਾਂ ਅਤੇ ਪਿਛਲੇ 22 ਮਹੀਨਿਆਂ ਦੇ ਬਕਾਏ ਦੀ ਅਦਾਇਗੀ ਤੁਰੰਤ ਨਕਦ ਰੂਪ ਵਿਚ ਕੀਤੀ ਜਾਵੇ, ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਹਰ ਪ੍ਰਕਾਰ ਦੇ ਬਕਾਇਆਂ ਸਬੰਧੀ ਖਜ਼ਾਨਿਆਂ 'ਤੇ ਲਾਈ ਜ਼ੁਬਾਨੀ ਰੋਕ ਖਤਮ ਕੀਤੀ ਜਾਵੇ। ਇਸ ਰੈਲੀ ਨੂੰ ਪੈਰਾ ਪ. ਸ. ਸ. ਫ. ਦੇ ਸੂਬਾਈ ਆਗੂ ਮਨਜੀਤ ਸਿੰਘ ਸੈਣੀ, ਮੱਖਣ ਸਿੰਘ ਵਾਹਿਦਪੁਰੀ, ਇੰਦਰਜੀਤ ਵਿਰਦੀ, ਅਮਨਦੀਪ ਸ਼ਰਮਾ ਤੋਂ ਇਲਾਵਾ ਪੈਰਾ-ਮੈਡੀਕਲ ਯੂਨੀਅਨ ਆਗੂ ਮਨਜੀਤ ਸਿੰਘ ਬਾਜਵਾ, ਮਨੋਹਰ ਸਿੰਘ ਸੈਣੀ, ਪੀ. ਡਬਲਯੂ. ਡੀ. ਯੂਨੀਅਨ ਆਗੂ ਅਮਰਜੀਤ ਕੁਮਾਰ, ਸੁੱਚਾ ਸਿੰਘ ਸਤਨੌਰ, ਜੀ. ਟੀ. ਯੂ. ਆਗੂ ਸੁਨੀਲ ਸ਼ਰਮਾ, ਰਾਜ ਕੁਮਾਰ, ਦਵਿੰਦਰ ਸਿੰਘ ਧਨੋਤਾ, ਜੰਗਲਾਤ ਵਰਕਰਜ਼ ਯੂਨੀਅਨ ਆਗੂ ਪਵਨ ਕੁਮਾਰ, ਗੁਰਬਚਨ, ਜਲ ਸਰੋਤ ਯੂਨੀਅਨ ਆਗੂ ਰਾਜ ਕੁਮਾਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂ ਜਸਵੀਰ ਤਲਵਾੜਾ, ਸੁਰਜੀਤ ਰਾਜਾ, ਵਰਿੰਦਰ ਵਿੱਕੀ, ਪ. ਸ. ਸ. ਫ. ਬਲਾਕ ਗੜ•ਸ਼ੰਕਰ ਦੇ ਆਗੂ ਜੀਤ ਸਿੰਘ ਬਗਵਾਈਂ, ਬਲਾਕ ਮਾਹਿਲਪੁਰ ਆਗੂ ਮੱਖਣ ਸਿੰਘ ਲੰਗੇਰੀ, ਸੂਰਜ ਪ੍ਰਕਾਸ਼ ਸਿੰਘ, ਤਹਿਸੀਲ ਹੁਸ਼ਿਆਰਪੁਰ ਆਗੂ ਅਮਰਜੀਤ ਸਿੰਘ ਗਰੋਵਰ, ਰਾਕੇਸ਼ ਕੁਮਾਰ, ਰਾਮ ਚੰਦਰ,  ਬਲਾਕ ਟਾਂਡਾ ਦੇ ਆਗੂ ਅਮਰ ਸਿੰਘ, ਦਵਿੰਦਰ ਸਿੰਘ, ਬਲਾਕ ਦਸੂਹਾ ਦੇ ਆਗੂ ਸ਼ਾਂਤੀ ਸਰੂਪ, ਬਲਾਕ ਤਲਵਾੜਾ ਦੇ ਆਗੂ ਰਾਜੀਵ ਸ਼ਰਮਾ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ ਵੀ ਸੰਬੋਧਨ ਕੀਤਾ। ਰੈਲੀ ਦੇ ਅਖੀਰ 'ਚ ਜ਼ਿਲਾ ਪ੍ਰਧਾਨ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਅਤੇ ਮੁਲਾਜ਼ਮ ਵਰਗ ਨੂੰ ਭਵਿੱਖ ਵਿਚ ਸਾਂਝੇ ਅਤੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਗਿਆ।

© 2016 News Track Live - ALL RIGHTS RESERVED