ਵਿਜੇ ਇੰਦਰ ਸਿੰਗਲਾ ਨੇ ਦੁਨੇਰਾ ਤੋਂ ਸੁਲੀਆਲੀ ਲਹਰੂਨ ਗਾਲ ਸੜਕ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ

Jul 07 2018 01:57 PM
ਵਿਜੇ ਇੰਦਰ ਸਿੰਗਲਾ ਨੇ ਦੁਨੇਰਾ ਤੋਂ ਸੁਲੀਆਲੀ ਲਹਰੂਨ ਗਾਲ ਸੜਕ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ



ਪਠਾਨਕੋਟ
ਪੰਜਾਬ 'ਚ ਆਰਥਿਕ ਸੰਕਟ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਛੋਟੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ, ਕਾਂਗਰਸ ਸਰਕਾਰ ਸੜਕਾਂ ਨਾਲ ਸਬੰਧਤ ਅਤੇ ਲੋਕ ਹਿੱਤ ਦੇ ਕੰਮ ਪਹਿਲ ਦੇ ਆਧਾਰ ਕਰੇਗੀ , ਸਾਡੀ ਸਰਕਾਰ ਨੇ ਸੂਬੇ 'ਚੋ ਗੈਂਗਸਟਰਾਂ ਦਾ ਸਫਾਇਆ ਕੀਤਾ ਹੈ ਅਤੇ ਹੁਣ ਨਸ਼ਿਆਂ ਦਾ ਸਫਾਇਆ ਕਰਨਾ ਹੈ । ਇਹ ਪ੍ਰਗਟਾਵਾ ਸ੍ਰੀ ਵਿਜੇ ਇੰਦਰ ਸਿੰਗਲਾ ਮੰਤਰੀ ਲੋਕ ਨਿਰਮਾਣ ਵਿਭਾਗ ਨੇ ਪਿੰਡ ਦੁਨੇਰਾ ਵਿਖੇ ੬.5 ਕਰੋੜ ਰੁਪਏ ਦੀ ਲਾਗਤ ਨਾਲ ਦੁਨੇਰਾ ਤੋਂ ਸੁਲੀਆਲੀ ਲਹਰੂਨ ਗਾਲ ਸੜਕ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਨੀਲ ਜਾਖੜ ਸੰਸਦ ਗੁਰਦਾਸਪੁਰ/ਪਠਾਨਕੋਟ, ਆਸ਼ਾ ਰਾਣੀ ਵਿਧਾਇਕ ਡਲਹੋਜੀ ਹਿਮਾਚਲ ਪ੍ਰਦੇਸ  ਅਤੇ ਪ੍ਰਦੇਸ ਕਾਂਗਰਸ ਪ੍ਰਭਾਰੀ , ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਵਿਨੈ ਮਹਾਜਨ, ਅਸੀਸ ਵਿੱਜ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ। ਉਨ•ਾਂ ਕਿਹਾ ਕਿ ਇਮਪੋਸੀਬਲ ਨੂੰ ਪੋਸੀਬਲ ਕਰਨਾ ਕਾਂਗਰਸ ਪਾਰਟੀ ਦਾ ਕੰਮ ਹੈ, ਅਸੀਂ ਉਹ ਕੰਮ ਕੀਤੇ ਹਨ, ਜੋ 10 ਸਾਲ ਤੋਂ ਇਸ ਖੇਤਰ ਵਿੱਚ ਨਾ ਹੋਣ ਕਾਰਨ ਇਹ ਖੇਤਰ ਪਿਛੜਿਆ ਸੀ। 
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਕੋਈ ਵੱਡਾ ਅਧਿਕਾਰੀ, ਰਾਜਨੇਤਾ ਜਾਂ ਹੋਰ ਕੋਈ ਸਾਮਲ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।, ਉਨ•ਾਂ ਕਿਹਾ ਕਿ ਇਸ ਸੜਕ ਦੇ ਪੂਨਰ ਨਿਰਮਾਣ ਹੋਣ ਨਾਲ ਸੈਲਾਨੀਆਂ  ਤੇ ਸਥਾਨਕ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ•ਾ ਕਿਹਾ ਕਿ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਵੀ ਨੈਸ਼ਨਲ ਹਾਈਵੇ 'ਚ ਤਬਦੀਲ ਕੀਤਾ ਜਾ ਰਿਹਾ ਹੈ। ਜਿਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਇਸ ਨੀਮ ਪਹਾੜੀ ਇਲਾਕੇ ਦੀਆਂ ਸੜਕਾਂ ਦੀ ਨੁਹਾਰ ਬਦਲ ਦੇਵੇਗੀ।
 ਸ੍ਰੀ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪੰਜਾਬ ਅਤੇ ਹਿਮਾਚਲ ਵਿਚਾਰਕਾਰ ਰਿਸਤਾ ਹੋਰ ਵਧੀਆ ਹੋਵੇਗਾ, ਪਹਿਲਾਂ ਲੋਕਾਂ ਨੂੰ ਬਹੁਤ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਸੀ ਪਰ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਹੋਵੇਗੀ। ਉਨ•ਾਂ ਕਿਹਾ ਕਿ ਸ੍ਰੀ ਸਿੰਗਲਾ ਜੀ ਨੇ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਨੈਸ਼ਨਲ ਹਾਈਵੇ ਮੰਨਜੂਰ ਕਰਵਾ ਲਿਆ ਹੈ। ਉਨ•ਾਂ ਕਿਹਾ ਕਿ ਲੋਕਾਂ ਨੇ ਆਪਣੇ ਵੋਟ ਰਾਹੀਂ ਨੁਮਾਇਦਾ ਚੁਣਿਆ ਹੈ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਪੂਰਾ ਉਤਰਨ ਦਾ ਯਤਨ ਕਰਾਂਗੇ । ਉਨ•ਾਂ ਕਿਹਾ ਕਿ ਅਜੇ ਲੋਕ ਸਭਾ ਦੀਆਂ ਚੋਣਾਂ ਦੂਰ ਹਨ ਅਤੇ ਇਸ ਦੌਰਾਨ ਇਸ ਪਿਛੜੇ ਖੇਤਰ ਦੇ ਨਾਲ ਨਾਲ ਸ਼ਹਿਰਾਂ ਦਾ ਵੀ ਵਿਕਾਸ ਕੀਤਾ ਜਾਵੇਗਾ। ਡੋਪ ਟੈਸਟ 'ਤੇ ਹੋਰ ਰਹੀ ਸਿਆਸਤ ਦੇ ਸਬੰਧੀ ਪੁੱਛੇ ਗਏ ਸਵਾਲ ਦੇ ਸਬੰਧੀ ਵਿੱਚ ਸ੍ਰੀ ਜਾਖੜ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਜੋ ਆਪਣੇ ਪਿਛਲੇ 10 ਸਾਲ ਦੇ ਕਾਰਜ ਕਾਲ ਦੌਰਾਨ ਕੰਡੇ ਬੀਜੇ ਸਨ,ਉਨ•ਾਂ ਕੰਡਿਆਂ ਨੂੰ ਚੁਗਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ। ਬਾਦਲ ਸਾਹਿਬ ਕੈਪਟਨ ਸਾਹਿਬ, ਐਮ.ਐਲ.ਏਜ ਨੂੰ ਕਹਿ ਰਹੇ ਹਨ ਕਿ ਡੋਪ ਟੈਸਟ ਕਰਵਾਉਣ। ਜਦੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਆਪੋਜੀਸ਼ਨ ਵਿੱਚ ਸੀ ਤਾਂ ਕਾਂਗਰਸ ਪਾਰਟੀ ਨੇ ਨਸ਼ਿਆਂ ਦਾ ਮੁੱਦਾ ਪੰਜਾਬ ਅਸੈਂਬਲੀ ਵਿੱਚ ਚੁੱਕਿਆ ਸੀ ਤਾਂ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ 'ਤੇ ਉਹ ਚੁੱਪ ਕਰ ਗਏ ਸੀ ਅੱਜ ਉਨ•ਾਂ ਨੂੰ ਡੋਪ ਟੈਸਟ ਯਾਦ ਆ ਰਿਹਾ ਹੈ। ਕੈਪਟਨ ਸਾਹਿਬ ਨੇ ਆਪਣੀ ਸਹਿਮਤੀ  ਜਾਹਿਰ ਕੀਤੀ ।  ਅੱਜ ਰਾਜਨੀਤਿਕ ਲੋਕਾਂ ਦੀ ਜੋ ਸਾਖ ਹੈ ਪੰਜਾਬ ਦੀ ਖਾਸ ਕਰਕੇ ਪਿਛਲੇ 10 ਸਾਲਾਂ ਵਿੱਚ ਡਿਗੀ ਹੈ ਅਕਾਲੀਆਂ ਨੇ ਚਿੱਟੇ ਕਪੜੇ ਪਾਉਣ ਵਾਲਿਆਂ ਲੀਡਰਾਂ ਨੂੰ ਚਿੱਟੇ ਦਾ ਵਪਾਰੀ ਬਣਾ ਕੇ ਰੱਖ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸੜਕ ਕਨੈਕਟੀਵਿਟੀ ਸਾਡਾ ਉਪਰਾਲਾ ਹੈ। 
    ਇਸ ਮੌਕੇ 'ਤੇ ਵਿਧਾਇਕ ਆਸ਼ਾ ਰਾਣੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਦੇਸ਼ ਨੂੰ ਨਸ਼ਿਆਂ 'ਚ ਧਕੇਲ ਕੇ ਬਦਨਾਮ ਕੀਤਾ ਤੇ ਉਨ•ਾਂ  ਨੇ ਹੀ ਨਸ਼ਿਆਂ ਨੂੰ ਵਧਾਇਆ। ਉਨ•ਾਂ ਕਿਹਾ ਕਿ ਹਕਲੇ 'ਚ ਵਿਕਾਸ ਕੰਮ ਰਿਕਾਰਡ ਤੋੜ ਹੋ ਰਹੇ ਹਨ। ਸ੍ਰੀ ਸੁਨੀਲ ਜਾਖੜ ਦੇ ਸੰਸਦ ਬਨਣ ਨਾਲ ਲੋਕਾਂ ਨੂੰ ਪੱਤਾ ਲੱਗਾ ਕਿ ਇੱਕ ਚੰਗਾ ਸੰਸਦ ਕੀ ਹੁੰਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛੇਗਾ। ਆਸੀਂ ਵੋਟਰਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗੇ। ਇਸ ਮੋਕੇ ਦੇ ਖੇਤਰ ਦੇ ਲੋਕਾਂ ਨੇ ਧਾਰ ਬਲਾਕ ਦੇ ਪੂਰਨ ਵਿਕਾਸ ਦੇ ਲਈ ਸ੍ਰੀ ਅਮਿਤ ਮਿੰਟੂ ਨੂੰ ਕਿਸੇ ਵਿਭਾਗ ਦਾ ਚੇਅਰਮੈਨ ਬਣਾਉਂਣ ਦੀ ਮੰਗ ਰੱਖ। 

© 2016 News Track Live - ALL RIGHTS RESERVED