ਸੋਸ਼ਲ ਮੀਡੀਆ ਤੇ ਅਸ਼ਲੀਲ ਫੋਟੋ ਕੀਤੀਆ ਵਾਇਰਲ, ਪਹਿਲਾਂ ਕੀਤੀ ਜਬਰ ਜਨਾਹ

Jul 05 2018 02:45 PM
ਸੋਸ਼ਲ ਮੀਡੀਆ ਤੇ ਅਸ਼ਲੀਲ ਫੋਟੋ ਕੀਤੀਆ ਵਾਇਰਲ, ਪਹਿਲਾਂ ਕੀਤੀ ਜਬਰ ਜਨਾਹ


ਹੁਸ਼ਿਆਰਪੁਰ
ਚੱਬੇਵਾਲ ਦੀ ਪੁਲਸ ਨੇ ਕਾਲਜ ਦੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ, ਧਮਕੀਆਂ ਦੇਣ ਤੇ ਅਸ਼ਲੀਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਚੱਲ ਰਿਹਾ ਹੈ। 
ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਕਾਲਜ ਦੀ ਪੜ•ਾਈ ਦੌਰਾਨ ਉਸਦੇ ਕਾਲਜ 'ਚ ਹੀ ਪੜ•ਦਾ ਜੂਨੀਅਰ ਦੋਸ਼ੀ ਕਰਣ ਢਿੱਲੋਂ ਪੁੱਤਰ ਰਣਜੀਤ ਸਿੰਘ ਵਾਸੀ ਜੰਡੋਲੀ ਉਸਨੂੰ ਆਪਣੇ ਨਾਲ ਦੋਸਤੀ ਕਰਨ ਲਈ ਮਜਬੂਰ ਕਰਦਾ ਰਿਹਾ। ਇਸ ਦੌਰਾਨ ਉਸਨੇ ਜ਼ਬਰਨ ਮੇਰੇ ਨਾਲ ਜਬਰ-ਜ਼ਨਾਹ ਵੀ ਕੀਤਾ ਅਤੇ ਅਸ਼ਲੀਲ ਫੋਟੋ ਖਿੱਚ ਲਈ। ਬਾਅਦ ਵਿਚ ਉਸਨੂੰ ਅਸ਼ਲੀਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਉਸਨੂੰ ਬੁਲਾਉਂਦਾ ਰਿਹਾ। ਜਦੋਂ ਮੈਂ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਕਤ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਕਰਣ ਢਿੱਲੋਂ ਖਿਲਾਫ਼ ਧਾਰਾ 376 ਅਤੇ ਆਈ. ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED