ਮਜੀਠੀਆ ਤੇ ਸਿਰਸਾ ਨੇ ਡੀਜੀਪੀ ਜੰਮੂ ਕਸ਼ਮੀਰ ਅੱਗੇ ਸਿੱਖ ਲੜਕੀ ਦਾ ਮਾਮਲਾ ਉਠਾਇਆ

Jul 08 2018 02:40 PM
ਮਜੀਠੀਆ ਤੇ ਸਿਰਸਾ ਨੇ ਡੀਜੀਪੀ ਜੰਮੂ ਕਸ਼ਮੀਰ ਅੱਗੇ ਸਿੱਖ ਲੜਕੀ ਦਾ ਮਾਮਲਾ ਉਠਾਇਆ


ਚੰਡੀਗੜ•
ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ-ਕਸ਼ਮੀਰ ਦੇ ਤਰਾਲ ਵਿਖੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ, ਜਿੱਥੇ ਇਕ ਸਿੱਖ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਧਾਰਨ ਕਰਾਉਣ ਦਾ ਯਤਨ ਕੀਤਾ ਗਿਆ ਤੇ ਲੜਕੀ ਵਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ 'ਤੇ ਇਸਲਾਮਿਕ ਕੱਟੜਵਾਦੀਆਂ ਵਲੋਂ ਕੀਤੇ ਹਮਲੇ ਵਿਚ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਦੋਵਾਂ ਆਗੂਆਂ ਨੇ ਇਹ ਮਾਮਲਾ ਸੂਬੇ ਦੇ ਡੀ.ਜੀ.ਪੀ. ਕੋਲ ਉਠਾਇਆ ਜਿਨ•ਾਂ ਨੇ ਕੇਸ ਵਿਚ ਤੁਰੰਤ ਕਾਰਵਾਈ ਦਾ ਭਰੋਸਾ ਦੁਆਇਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਜੀਠੀਆ, ਜੋ ਕਿ ਅਕਾਲੀ ਦਲ ਦੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਵੀ ਹਨ ਅਤੇ ਸਿਰਸਾ ਨੇ ਕਿਹਾ ਕਿ ਉਨ•ਾਂ ਦੇ ਧਿਆਨ ਵਿਚ ਆਇਆ ਹੈ ਕਿ ਇਕ ਸਿੱਖ ਲੜਕੀ ਨੇ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੱਖਣੀ ਕਸ਼ਮੀਰ ਵਿਚ ਦਾਖਲਾ ਲਿਆ, ਜਿਥੇ ਉਸ ਨੂੰ ਜਬਰੀ ਇਸਲਾਮ ਧਾਰਨ ਕਰਨ ਤੇ ਰਮਜ਼ਾਨ ਦੇ ਮਹੀਨੇ ਵਿਚ ਵਰਤ ਰੱਖਣ ਅਤੇ ਕਾਲਜ ਆਉਂਦੀਆਂ ਹੋਰ ਮੁਸਲਿਮ ਲੜਕੀਆਂ ਵਾਂਗ ਸਿਰ 'ਤੇ ਸਕਾਰਫ ਲੈਣ ਵਾਸਤੇ ਮਜਬੂਰ ਕੀਤਾ ਗਿਆ। ਜਦੋਂ ਲੜਕੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਲੜਕੀ ਦਾ ਗਲਾ ਘੁੱਟਣ ਦਾ ਯਤਨ ਕੀਤਾ ਤੇ ਬਾਅਦ ਵਿਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿਚ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਉਨ•ਾਂ ਦੱਸਿਆ ਕਿ ਲੜਕੀ ਦਾ ਪਰਿਵਾਰ ਬਹੁਤ ਦਹਿਸ਼ਤ ਵਿਚ ਹੈ ਕਿਉਂਕਿ ਉਨ•ਾਂ ਨੂੰ ਸੋਸ਼ਲ ਮੀਡੀਆ ਐਪਸ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਨ•ਾਂ ਹੋਰ ਦੱਸਿਆ ਕਿ ਜਦੋਂ ਉਨ•ਾਂ ਨੇ ਲੜਕੀ ਦੇ ਪਿਤਾ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਉਨ•ਾਂ ਕੋਲ ਹੁਣ ਵਾਦੀ ਛੱਡਣ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਰਹਿ ਗਿਆ ਹੈ। ਦੋਵਾਂ ਆਗੂਆਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਬਲਕਿ ਸਾਰਾ ਭਾਈਚਾਰਾ ਉਨ•ਾਂ ਦੇ ਨਾਲ ਹੈ ਅਤੇ ਉਨ•ਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇਗੀ। ਮਜੀਠੀਆ ਤੇ ਸਿਰਸਾ ਨੇ ਕਿਹਾ ਕਿ ਅਜਿਹੇ ਕੱਟੜਵਾਦੀਆਂ ਨੂੰ ਤੁਰੰਤ ਜੇਲਾਂ ਵਿਚ ਡੱਕਣਾ ਚਾਹੀਦਾ ਹੈ ਤਾਂ ਕਿ ਇਹ ਨਫਰਤ ਭਰਿਆ ਪ੍ਰਚਾਰ ਹੋਰ ਨਾ ਫੈਲੇ ਤੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ। ਉਨ•ਾਂ ਨੇ ਕੇਂਦਰ ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਤੋਂ ਵੀ ਤੁਰੰਤ ਦਖਲ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਤੁਰੰਤ  ਕਾਰਵਾਈ ਨਾ ਕੀਤੀ ਗਈ ਤਾਂ ਫਿਰ ਲੋਕ ਨਿਆਂ ਹਾਸਲ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ।

© 2016 News Track Live - ALL RIGHTS RESERVED