ਸੂਬੇ ਦੀਆਂ 10 ਹਜਾਰ ਕਿਲੋਮੀਟਰ ਪੇਂਡੂ ਸੜਕਾਂ ਨੂੰ ਕੀਤਾ ਜਾਵੇਗਾ ਹਰਿਆ-ਭਰਿਆ

Jun 28 2018 02:48 PM
ਸੂਬੇ ਦੀਆਂ 10 ਹਜਾਰ ਕਿਲੋਮੀਟਰ ਪੇਂਡੂ ਸੜਕਾਂ ਨੂੰ ਕੀਤਾ ਜਾਵੇਗਾ ਹਰਿਆ-ਭਰਿਆ


ਚੰਡੀਗੜ• 
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਦੇ ਤਹਿਤ ਵਿਭਾਗ ਨੈਸ਼ਨਲ ਅਤੇ ਸੂਬੇ ਦੀਆਂ 10 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ 'ਤੇ ਬੂਟੇ ਲਾ ਕੇ ਉਨ•ਾਂ ਨੂੰ ਹਰਿਆ-ਭਰਿਆ ਬਣਾਏਗਾ। ਸਿੰਗਲਾ ਨੇ ਦੱਸਿਆ ਕਿ ਸਾਡਾ ਫੋਕਸ ਕਿਸਾਨਾਂ ਵਿਚ ਸਵੈ-ਵਿਸ਼ਵਾਸ ਦੇ ਨਾਲ-ਨਾਲ ਸਵੈਮ ਸੇਵਕਾਂ, ਪੰਚਾਇਤਾਂ, ਸਵੈ-ਸੇਵੀ ਸੰਗਠਨਾਂ ਦੀ ਲੜੀ ਬਣਾ ਕੇ ਬੂਟੇ ਲਾਉਣ ਦੀ ਮੁਹਿੰਮ ਨੂੰ ਉਤਸ਼ਾਹਤ ਕਰਨਾ ਹੈ। ਉਨ•ਾਂ ਕਿਹਾ ਕਿ ਕੌਮੀ ਤੇ ਰਾਜਮਾਰਗਾਂ 'ਤੇ ਰੁੱਖ ਲਾਉਣ ਦੀ ਨੀਤੀ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ, ਜਿਸ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਰੁਟੀਨ ਵਿਚ ਰਿਪੋਰਟਿੰਗ ਅਤੇ ਨਿਗਰਾਨੀ ਕੀਤੀ ਜਾਵੇਗੀ। ਸਿੰਗਲਾ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨ ਫਸਲਾਂ 'ਤੇ ਪੈਣ ਵਾਲੇ ਉਲਟ ਅਸਰ ਕਾਰਨ ਛਾਂ ਵਾਲੇ ਰੁਖ ਲਾਉਣ ਤੋਂ ਪ੍ਰਹੇਜ਼ ਕਰਦੇ ਹਨ, ਜਿਸ ਸਬੰਧੀ ਮਾਹਿਰਾਂ ਦੀ ਰਾਏ ਤੋਂ ਬਾਅਦ ਹੁਣ ਚੰਪਾ, ਚਾਂਦਨੀ, ਸਾਵਨੀ, ਕਨੇਰ ਆਦਿ ਅਜਿਹੇ ਰੁੱਖ ਲਾਏ ਜਾਣਗੇ ਜਿਨ•ਾਂ ਦੀ ਉਚਾਈ 8-10 ਫੁੱਟ ਤੋਂ ਵੱਧ ਨਾ ਹੋਵੇ ਤਾਂ ਜੋ ਕਿਸਾਨਾਂ ਵਲੋਂ ਲਿੰਕ ਸੜਕਾਂ 'ਤੇ ਅਜਿਹੇ ਰੁੱਖ ਲਾਉਣ ਦਾ ਵਿਰੋਧ ਨਾ ਕੀਤਾ ਜਾਵੇ। ਸਿੰਗਲਾ ਨੇ ਕਿਹਾ ਕਿ ਬੂਟਿਆਂ ਦੀ ਸੰਭਾਲ ਲਈ ਮਨਰੇਗਾ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਚੀਫ ਕੰਟਰਵੇਟਰ ਜੰਗਲਾਤ, ਲੋਕ ਨਿਰਮਾਣ ਵਿਭਾਗ ਦੇ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਚੀਫ ਆਰਕੀਟੈਕਟਰ ਪੰਜਾਬ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਮੰਡੀ ਬੋਰਡ, ਸੀ. ਬੀ. ਐੱਮ. ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਡੀ. ਐੱਮ. ਓ. ਨੇ ਵੀ ਆਪਣੇ ਸੁਝਾਅ ਦਿੱਤੇ। 

© 2016 News Track Live - ALL RIGHTS RESERVED