ਦੁਨੀਆ ਦਾ ਸਭ ਤੋਂ ਲੰਮੇ ਕੱਦ ਦਾ ਪੁਲਸ ਮੁਲਾਜਮ ਪੰਜਾਬ ਪੁਲੀਸ ਵਿੱਚ

Jun 28 2018 02:58 PM
ਦੁਨੀਆ ਦਾ ਸਭ ਤੋਂ ਲੰਮੇ ਕੱਦ ਦਾ ਪੁਲਸ ਮੁਲਾਜਮ ਪੰਜਾਬ ਪੁਲੀਸ ਵਿੱਚ


ਅੰਮ੍ਰਿਤਸਰ
ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਸ ਦੇ ਜਗਦੀਪ ਸਿੰਘ ਬਾਰੇ। ਅੰਮ੍ਰਿਤਸਰ ਵਿਚ ਪੈਦਾ ਹੋਇਆ ਜਗਦੀਪ, ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਸਭ ਤੋਂ ਲੰਮੇ ਕੱਦ ਦਾ ਪੁਲਸ ਮੁਲਾਜ਼ਮ ਹੈ।
ਅੱਜਕਲ ਸੋਸ਼ਲ ਮੀਡੀਆ 'ਤੇ ਉਨ•ਾਂ ਦੀ ਖੂਬ ਚਰਚਾ ਹੈ। ਇਕ ਖਬਰ ਮੁਤਾਬਕ ਉਹ ਰੈਸਲਰ ਗ੍ਰੇਟ ਖਲੀ ਤੋਂ 5 ਇੰਚ ਲੰਮੇ ਹਨ। ਜਗਦੀਪ ਦੀ ਲੰਬਾਈ 7 ਫੁੱਟ 6 ਇੰਚ ਹੈ ਅਤੇ ਗ੍ਰੇਟ ਖਲੀ ਦੀ 7 ਫੁੱਟ 1 ਇੰਚ। ਜਗਦੀਪ 18 ਸਾਲ ਤੋਂ ਪੰਜਾਬ ਪੁਲਸ ਵਿਚ ਹਨ। ਪੁਲਸ ਦੇ ਨਾਲ-ਨਾਲ ਫਿਲਮ ਇੰਡਸਟਰੀ ਵਿਚ ਵੀ ਉਨ•ਾਂ ਦੀ ਵੱਖਰੀ ਪਛਾਣ ਹੈ। ਫਿਲਮ 'ਰੰਗ ਦੇ ਬਸੰਤੀ','ਫਿਰ ਹੇਰਾਫੇਰੀ','ਤੀਨ ਥੇ ਭਾਈ' ਅਤੇ 'ਵੈੱਲਕਮ ਨਿਊਯਾਰਕ' ਵਿਚ ਉਨ•ਾਂ ਨੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਹਨ।
ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਨ•ਾਂ ਨੂੰ ਸਿਰਫ ਆਪਣੀ ਡਿਊਟੀ ਤੇ ਆਪਣੇ ਪਰਿਵਾਰ ਨਾਲ ਪਿਆਰ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਹੋਰਨਾਂ ਤੋਂ ਵੱਖਰਾ ਦਿਖਾਈ ਦੇਵੇ। ਮੈਨੂੰ ਲੰਬਾਈ ਕਾਰਨ ਵੱਖਰੀ ਪਛਾਣ ਮਿਲੀ। ਲੰਮੇ ਕੱਦ ਦਾ ਮੈਨੂੰ ਫਾਇਦਾ ਵੀ ਹੋਇਆ ਅਤੇ ਨੁਕਸਾਨ ਵੀ। ਨੁਕਸਾਨ ਇਹ ਕਿ ਮੇਰੀ ਲੰਬਾਈ ਦੇ ਅਨੁਸਾਰ ਦਰਵਾਜ਼ਿਆਂ ਦੀ ਉਚਾਈ ਘੱਟ ਹੈ। ਜਿਥੇ ਵੀ ਜਾਂਦਾ ਹਾਂ, ਝੁਕ ਕੇ ਦਾਖਲ ਹੋਣਾ ਪੈਂਦਾ ਹੈ।
ਜਗਦੀਪ ਦਾ ਕਹਿਣਾ ਹੈ ਕਿ ਮੇਰੇ ਸਾਈਜ਼ ਦੇ ਰੈਡੀਮੇਡ ਕੱਪੜੇ ਤੇ ਜੁੱਤੀਆਂ ਵੀ ਮਾਰਕੀਟ ਵਿਚ ਨਹੀਂ ਮਿਲਦੀਆਂ। ਕੁਝ ਦੋਸਤ ਵਿਦੇਸ਼ ਵਿਚ ਰਹਿੰਦੇ ਹਨ। ਉਨ•ਾਂ ਤੋਂ ਰੈਡੀਮੇਡ ਕੱਪੜੇ ਅਤੇ ਜੁੱਤੀਆਂ ਮੰਗਵਾਉਂਦਾ ਹਾਂ। ਦਰਜ਼ੀ ਤੋਂ ਕੱਪੜੇ ਸਿਲਾਈ ਕਰਵਾਉਣ ਜਾਂਦਾ ਹਾਂ ਤਾਂ ਉਹ ਮੇਰਾ ਕੱਦ-ਕਾਠ ਦੇਖ ਕੇ ਹੈਰਾਨ-ਪ੍ਰੇਸ਼ਾਨ ਰਹਿ ਜਾਂਦਾ ਹੈ। ਜਗਦੀਪ ਨੂੰ 19 ਨੰਬਰ ਦੀ ਜੁੱਤੀ ਆਉਂਦੀ ਹੈ ਅਤੇ ਉਸ ਦਾ ਭਾਰ 190 ਕਿਲੋਗ੍ਰਾਮ ਹੈ।
ਜਗਦੀਪ ਕਹਿੰਦੇ ਹਨ ਕਿ ਮੇਰੀ 10 ਸਾਲ ਦੀ ਬੇਟੀ ਹੈ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਤੁਸੀਂ ਬਹੁਤ ਵੱਡੇ ਹੋ। ਜਗਦੀਪ ਬਾਰੇ ਲੋਕਾਂ ਵਿਚ ਇੰਨਾ ਕ੍ਰੇਜ਼ ਹੈ ਕਿ ਉਨ•ਾਂ ਨੂੰ ਦੇਖਦੇ ਹੀ ਲੋਕ ਸੈਲਫੀ ਲੈਣ ਲਗਦੇ ਹਨ। ਜਗਦੀਪ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਵਿਆਹ ਲਈ ਉਨ•ਾਂ ਲਈ ਲੜਕੀ ਲੱਭਣ ਵਿਚ ਕਾਫੀ ਪ੍ਰੇਸ਼ਾਨੀ ਹੋਈ ਪਰ ਇਕ ਦਿਨ ਉਨ•ਾਂ ਨੂੰ ਸੁਖਬੀਰ ਦੇ ਰੂਪ ਵਿਚ ਲਾਈਫ ਪਾਰਟਨਰ ਮਿਲੀ, ਜਿਸ ਦਾ ਕੱਦ 5 ਫੁੱਟ 11 ਇੰਚ ਹੈ।
ਜਗਦੀਪ ਨੂੰ ਜਾਣਨ ਵਾਲੇ ਲੋਕ ਕਹਿੰਦੇ ਹਨ ਅਸਧਾਰਣ ਲੰਬਾਈ ਕਾਰਨ ਉਨ•ਾਂ ਦਾ ਰੁਤਬਾ ਵਧਿਆ ਹੈ ਪਰ ਉਨ•ਾਂ ਵਿਚ ਰੱਤੀ ਭਰ ਵੀ ਹੰਕਾਰ ਨਹੀਂ। ਉਹ ਸਭ ਨਾਲ ਬਹੁਤ ਪਿਆਰ ਨਾਲ ਮਿਲਦੇ ਹਨ। ਸਭ ਤੋਂ ਲੰਮੇ ਪੁਲਸਮੈਨ ਦੇ ਰੂਪ ਵਿਚ ਪ੍ਰਸਿੱਧ ਜਗਦੀਪ ਤੋਂ ਪਹਿਲਾਂ ਇਹ ਪ੍ਰਸਿੱਧੀ ਹਰਿਆਣਾ ਦੇ 7 ਫੁੱਟ 4 ਇੰਚ ਲੰਮੇ ਰਾਜੇਸ਼ ਦੇ ਨਾਂ ਸੀ। 

© 2016 News Track Live - ALL RIGHTS RESERVED