ਗਰਮੀ ਨਾ ਲੋਕਾਂ ਲਈ ਵਧਾਈ ਮੁਸ਼ਕਲ਼, ਪਾਰਾ 46 ਤੋਂ ਪਾਰ

Jun 13 2018 03:28 PM
ਗਰਮੀ ਨਾ ਲੋਕਾਂ ਲਈ ਵਧਾਈ ਮੁਸ਼ਕਲ਼, ਪਾਰਾ 46 ਤੋਂ ਪਾਰ


ਪਠਾਨਕੋਟ
ਦਿਨੋਂ-ਦਿਨ ਵਧਦੀ ਅੱਤ ਦੀ ਗਰਮੀ ਤੇ ਲੂ ਵਾਂਗ ਦਿਨ ਭਰ ਚਲਦੀਆਂ ਤੇਜ਼ ਹਵਾਵਾਂ ਕਾਰਨ ਜਿਥੇ ਪੈਦਲ ਚੱਲਣ ਵਾਲੇ ਤੇ ਦੁਪਹੀਆ ਵਾਹਨ ਚਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਰਮ ਤੇਜ਼ ਹਵਾਵਾਂ ਤੇ ਸੂਰਜ ਦੀਆਂ ਸਿਧੀਆਂ ਪੈ ਰਹੀਆਂ ਕਿਰਨਾਂ ਤੋਂ ਬਚਾਓ ਲਈ ਕਈ ਲੋਕਾਂ ਨੇ ਹੁਣ ਤੋਂ ਹਿੱਲ ਸਟੇਸ਼ਨ ਵਲ ਰੁੱਖ ਕਰ ਲਿਆ ਹੈ। ਇਨ•ੀਂ ਦਿਨੀਂ ਪਾਰਾ 46 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਜਿਸ ਨੂੰ ਦੇਖਦੇ ਹੋਏ ਸ਼ਹਿਰ 'ਚ ਥਾਂ-ਥਾਂ 'ਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਾਈਆਂ ਜਾ ਰਹੀਆਂ ਹਨ। ਬਾਜ਼ਾਰਾਂ 'ਚ ਦਿਨ ਦੇ ਸਮਂੇ ਹਾਲਤ ਕਰਫੀਊ ਵਰਗੀ ਹੋ ਜਾਂਦੀ ਹੈ। ਪਿਛਲੇ ਹਫਤੇ ਸ਼ੁਕਰਵਾਰ ਨੂੰ ਕੁਝ ਸਮੇਂ ਲਈ ਚਲ ਰਹੀ ਤੇਜ਼ ਹਨੇਰੀ ਤੇ ਕੁਝ ਥਾਵਾਂ ਤੇ ਥੋੜ•ੀ ਜਿਹੀ ਬਾਰਿਸ਼ ਨੇ 1, 2 ਦਿਨ ਲਈ ਤਾਪਮਾਨ 'ਚ ਕੁਝ ਗਿਰਾਵਟ ਲਿਆਂਦੀ ਸੀ ਪਰ ਫਿਰ ਤੋਂ ਗਰਮ ਹਵਾਵਾਂ ਨੇ ਤਾਪਮਾਨ 'ਚ ਦੁਬਾਰਾ ਵਾਧਾ ਕਰਕੇ ਗਰਮੀ ਨੂੰ ਸਿੱਖਰਾਂ 'ਤੇ ਪਹੁੰਚਾ ਦਿੱਤਾ ਹੈ ਅਤੇ ਬਾਜ਼ਾਰਾਂ 'ਚ ਸੰਨ•ਾਟਾ ਪੱਸਰਿਆ ਹੈ। ਗਰਮੀਆਂ ਦੀਆਂ ਛੁਟੀਆਂ ਦਾ ਮਜ਼ਾ ਲੈਣ ਲਈ ਤੇ ਗਰਮੀ ਤੋਂ ਬਚਣ ਲਈ ਕਈ ਪਰਿਵਾਰਾਂ ਨੇ ਪਲੈਨਿੰਗ ਬਣਾਈ ਹੋਈ ਹੈ। ਕਈ ਹਿੱਲ ਸਟੇਸ਼ਨ 'ਤੇ ਜਾਣ ਨੂੰ ਤਰਜੀਹ ਦੇ ਰਹੇ ਹਨ ਤੇ ਕਈ ਹੋਰ ਠੰਡੀਆਂ ਥਾਵਾਂ ਗੋਆ, ਕੇਰਲਾ ਤੇ ਜਾਣ ਲਈ ਟਰੇਨਾਂ ਰਾਹੀਂ ਸੀਟਾਂ ਬੁੱਕ ਕਰਵਾ ਰਹੇ ਹਨ ਪਰ ਸਾਰੀਆਂ ਹੀ ਲੰਬੀ ਦੂਰੀ ਵਾਲੀਆਂ ਟਰੇਨਾਂ ਫੁੱਲ ਚੱਲ ਰਹੀਆਂ ਹਨ। ਖਾਸ ਤੌਰ 'ਤੇ ਏ. ਸੀ. ਟੂ ਟਾਇਰ, ਏ. ਸੀ. ਟਾਇਰ ਸ਼ਤਾਬਦੀ, ਜਨਸ਼ਤਾਬਦੀ, ਰਾਜਧਾਨੀ ਐੱਕਸਪ੍ਰੈੱਸ ਟਰੇਨਾਂ 'ਚ ਤਾਂ ਤਤਕਾਲ 'ਚ ਵੀ ਰਿਜ਼ਰਵੇਸ਼ਨ ਬਹੁਤ ਮੁਸ਼ਕਲ ਮਿਲ ਰਹੀ ਹੈ।ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਕਿਹਾ ਕਿ ਗਰਮੀ ਤੋਂ ਬਚਾਓ ਲਈ ਦਿਨ 'ਚ ਵੱਧ ਤੋਂ ਵੱਧ ਨੀਂਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕਰੋ। ਇਸ ਤੋਂ ਇਲਾਵਾ ਪਪੀਤਾ, ਤਰਬੂਜ਼ ਆਦਿ ਫੱਲਾਂ ਦਾ ਸੇਵਨ ਕਰੋ ਤੇ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰੋ।  60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਗਰਮੀ ਤੋਂ ਬਚਣਾ ਚਾਹੀਦਾ ਹੈ। ਲੂ ਕਾਰਨ ਡੀ ਹਾਈਡ੍ਰ੍ਰੇਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜੋ ਸਿੱਧਾ ਦਿਮਾਗ ਦੀਆਂ ਨਾੜੀਆਂ 'ਤੇ ਅਸਰ ਕਰਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਆਸਮਾਨ 'ਚ ਦੁਪਹਿਰ ਵੇਲੇ ਹਵਾ ਚੱਲਣ ਨਾਲ ਉਡਦੀ ਧੂੜ ਮਿਟੀ ਕਾਰਨ ਅਸਥਮਾ, ਅੱਖਾਂ 'ਚ ਜਲਣ ਆਦਿ ਹੋਰ ਬੀਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ।

© 2016 News Track Live - ALL RIGHTS RESERVED