ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਦੇ ਨੁਕਤੇ ਦੱਸੇ

Nov 27 2018 03:21 PM
ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਦੇ ਨੁਕਤੇ ਦੱਸੇ



ਪਠਾਨਕੋਟ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ• ਅੰਦਰ ਮਨਾਏ ਗਏ ਰਾਸ਼ਟਰੀ ਏਕਤਾ ਹਫਤਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਸੁਰੱਖਿਆ ਦਿਵਸ ਪਿੰਡ ਮਾੜੀ ਵਿੱਚ ਮਨਾਇਆ ਗਿਆ। ਇਸ ਮੌਕੇ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਸੁਭਾਸ਼ ਚੰਦਰ ,ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ ਸਹਾਇਕ ਤਕਨੀਕੀ ਪ੍ਰਬੰਧਕ,ਜੀਵਨ ਲਾਲ,ਰਘਬੀਰ ਸਿੰਘ,ਸੰਦੀਪ ਸਿੰਘ ਕਿਸਾਨ ਮਿੱਤਰ,ਰਾਕੇਸ਼ ਕੁਮਾਰ ਨਿਮਾਲਾ,ਬਸ਼ੀਰ,ਮੱਖਣਦੀਨ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
           ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਭਾਰਤ ਸਰਕਰ ਵਲੋਂ ਮਿਤੀ 19-25 ਨਵੰਬਰ 2018 ਤੱਕ ਦੇਸ਼ ਭਰ ਵਿੱਚ ਰਾਸਟਰੀ ਏਕਤਾ ਹਫਤਾ ਮਨਾਇਆ ਗਿਆ,ਜਿਸ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੇ ਪਿੰਡ ਵਿੱਚ ਸੰਰਕਸ਼ਨ ਦਿਵਸ ਮਨਾਇਆ ਗਿਆ ਹੈ। ਉਨਾਂ ਕਿਹਾ ਕਿ ਸੰਰਕਸ਼ਨ ਦਿਵਸ ਮਨਾਉਣ ਦਾ ਮੁੱਖ ਮਕਸਦ ਕਿਸਾਨ ਨੂੰ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਦਿਆਂ ਭਵਿੱਖ ਦੀ ਸਰੱਖਿਅਤ ਖੇਤੀ ਲਈ ਸੁਚੱਜੀ ਵਰਤੋਂ ਬਾਰੇ ਜਾਗਰੁਕ ਕਰਨਾ ਹੈ। ਉਨਾਂ ਕਿਹਾ ਕਿ ਤੰਦਰੁਸਤ ਜੀਵਨ ਲਈ ਕੁਦਰਤ ਵੱਲੋਂ ਬਖਸ਼ੇ ਤਿੰਨ ਕੁਦਰਤੀ ਸੋਮਿਆਂ ਜਿਵੇਂ ਹਵਾ,ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣੋ ਰੋਕਣ ਲਈ ਸੁਹਿਰਦ ਯਤਨ ਕਰਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਟੀਚਾ ਮਿਥਿਆ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਲਈ ਕਿਸਾਨਾਂ ਨੂੰ ਨਵੀਂ ਖੇਤੀ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ•ਾਂ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਰਿਵਾਇਤੀ ਫਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਨਾਉਣ ਤਾਂ ਜੋ ਆਮਦਨ ਵਧਾਉਣ ਦੇ ਨਾਲ ਕੁਦਰਤੀ ਸਾਧਨਾਂ ਨੂੰ ਵੀ ਬਚਾਇਆ ਜਾ ਸਕੇ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਨੂੰ ਮੰਨਣਾ ਚਾਹੀਦਾ ਹੈ।
          ਸ਼੍ਰੀ ਗੁਰਦਿੱਤ ਸਿੰਘ ਨੇ ਕਿਹਾ ਕਿ ਸੰਨ 2022 ਤੱਕ ਖੇਤੀ ਆਮਦਨ ਦੁਗਣੀ ਕਰਨ ਲਈ ਖੇਤੀ ਵਿਭਿੰਨਤਾ ਦੇ ਨਾਲ ਨਾਲ ਖੇਤੀ ਜਿਨਸਾਂ ਦੇ ਮੁੱਲ ਵਾਧਾ ਕਰਕੇ ਮੰਡੀਕਰਨ ਖੁਦ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਖੇਤੀ ਜਿੰਨਸਾਂ ਦਾ ਸਿੱਧਾ ਮੰਡੀਕਰਨ ਕਰਨ ਲਈ ਕਿਸਾਨ ਬਾਜ਼ਾਰ ਬਹੁਤ ਵਧੀਆ ਸਾਧਨ ਹੈ ਜਿਥੇ ਕੋਈ ਵੀ ਕਿਸਾਨ ਆਪਣੀ ਖੇਤੀ ਜਿਨਸ ਸਿੱਧਿਆਂ ਖਪਤਕਾਰ ਨੂੰ ਵੇਚ ਸਕਦਾ ਹੈ।ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਤੀ ਖੇਤਰ ਵਿੱਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਕਿਸਾਨ ਭਵਿੱਖ ਦੀ ਖੇਤੀ ਦਾ ਵਾਰਿਸ ਹੈ ਅਤੇ ਨੌਜਵਾਨਾਂ ਨੂੰ ਖੇਤੀ ਮਾਹਿਰਾਂ ਦੇ ਸਹਿਯੋਗ ਨਾਲ ਨਵੀਆਂ ਖੋਜ਼ਾਂ ਨੂੰ ਆਪਣੇ ਖੇਤਾਂ ਤੱਕ ਲਿਜਾ ਕੇ ਰਾਹ ਦਸੇਰਾ ਬਨਣਾ ਚਾਹੀਦਾ।

© 2016 News Track Live - ALL RIGHTS RESERVED