ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਕੀਤਾ ਰੋਸ਼ ਪ੍ਰਦਰਸ਼ਨ

Jun 14 2018 02:58 PM
ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਕੀਤਾ ਰੋਸ਼ ਪ੍ਰਦਰਸ਼ਨ


ਮੁਕੇਰੀਆਂ
ਸਥਾਨਕ ਮਾਤਾ ਰਾਣੀ ਚੌਕ ਵਿਖੇ ਨਿਤਿਨ ਟੰਡਨ ਗਰੁੱਪ ਵੱਲੋਂ ਖੋਲ•ੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਦੀ ਮੰਗ ਕਾਰਨ ਮੈਸਰਜ਼ ਸਤਪਾਲ ਦੇ ਪਾਰਟਨਰ ਕ੍ਰਿਸ਼ਨ ਦੇਵ ਖੋਸਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕ੍ਰਿਸ਼ਨ ਦੇਵ ਖੋਸਲਾ ਦੇ ਸਮਰਥਨ 'ਚ ਉਤਰੇ ਬਸਪਾ ਵਰਕਰ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਕੇਰੀਆਂ ਦੇ ਮੈਂਬਰ ਪਹਿਲਾਂ ਸਥਾਨਕ ਮਾਤਾ ਰਾਣੀ ਚੌਕ 'ਚ ਇਕੱਠੇ ਹੋਏ ਜਿਥੇ ਉਨ•ਾਂ ਰਾਸ਼ਟਰੀ ਮਾਰਗ 'ਤੇ ਚੱਕਾ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਥਾਣਾ ਮੁਖੀ ਕਰਨੈਲ ਸਿੰਘ ਵੱਲੋਂ ਅਜਿਹਾ ਨਾ ਕਰਨ ਤੋਂ ਰੋਕਣ ਉਪਰੰਤ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਐੱਸ.ਡੀ.ਐੱਮ. ਕੰਪਲੈਕਸ ਪਹੁੰਚੇ ਜਿਥੇ ਉਨ•ਾਂ ਰੋਸ ਧਰਨਾ ਦਿੱਤਾ। ਇਸ  ਦੌਰਾਨ ਠੇਕੇਦਾਰ ਕ੍ਰਿਸ਼ਨ ਦੇਵ ਖੋਸਲਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਆਬਕਾਰੀ ਵਿਭਾਗ ਦੀ ਮਿਲੀਭੁਗਤ ਸਦਕਾ ਕਾਨੂੰਨ ਨੂੰ ਛਿੱਕੇ ਟੰਗ ਕੇ ਠੇਕਾ ਖੋਲਿ•ਆ ਗਿਆ ਹੈ ਜਿਸ ਲਈ ਸਬੰਧਤ ਵਿਭਾਗ ਜ਼ਿੰਮੇਵਾਰ ਹੈ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਵਿਭਾਗ ਦੇ ਇਕ ਉੱਚ ਅਧਿਕਾਰੀ  ਵਿਰੁੱਧ ਨਾਅਰੇਬਾਜ਼ੀ ਕੀਤੀ। ਵਾਲਮੀਕਿ ਨੌਜਵਾਨ ਸਭਾ ਮੁਕੇਰੀਆਂ ਦੇ ਮੈਂਬਰਾਂ ਨੇ ਕਿਹਾ ਕਿ ਠੇਕੇ ਵਾਲੀ ਜਗ•ਾ ਤੋਂ ਭਗਵਾਨ ਵਾਲਮੀਕਿ ਜੀ ਦਾ ਮੰਦਰ ਥੋੜ•ੀ ਹੀ ਦੂਰੀ 'ਤੇ ਹੈ ਜਿਸ ਸਦਕਾ ਇਸ ਠੇਕੇ ਨੂੰ ਬਿਨਾਂ ਦੇਰੀ ਤਬਦੀਲ ਕੀਤਾ ਜਾਵੇਗਾ। ਇਸ ਸਮੇਂ ਬਸਪਾ ਇੰਚਾਰਜ ਕਰਮਜੀਤ ਸਿੰਘ ਸੰਧੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦਲਿਤ ਵਰਗ ਦੇ ਲੋਕਾਂ ਨਾਲ ਕੀਤੇ ਜਾਣ ਵਾਲੇ ਧੱਕੇ ਨੂੰ ਬਸਪਾ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਇਸ ਸਬੰਧ 'ਚ ਇੱਕ ਮੰਗ-ਪੱਤਰ ਸੁਪਰਡੈਂਟ ਸਰੂਪ ਲਾਲ ਰਾਹੀਂ ਐੱਸ.ਡੀ.ਐੱਮ. ਨੂੰ ਸੌਂਪਿਆ ਜਿਸ 'ਚ ਸ਼ਰਾਬ ਦਾ ਇਹ ਠੇਕਾ ਬਿਨਾਂ ਦੇਰੀ ਬੰਦ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧ 'ਚ ਦੂਜੀ ਧਿਰ ਦੇ ਠੇਕੇਦਾਰ ਨਿਤਿਨ ਟੰਡਨ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਉਪ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਮੰਡਲ ਵੱਲੋਂ ਜਾਰੀ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਆਬਕਾਰੀ ਨੀਤੀ ਦੀ ਮੱਦ 15 ਦੇ ਭਾਗ-ਅ ਅਧੀਨ ਹੀ ਸ਼ਰਾਬ ਦਾ ਠੇਕਾ ਪੁਰਾਣੀ ਜਗ•ਾ ਰੇਲਵੇ ਰੋਡ ਤੋਂ ਤਬਦੀਲ ਕਰ ਕੇ ਨਵੀਂ ਜਗ•ਾ ਤਲਵਾੜਾ ਚੌਕ ਖੋਲਿ•ਆ ਗਿਆ ਹੈ ਤੇ ਉਨ•ਾਂ ਵੱਲੋਂ ਕਾਨੂੰਨ ਦਾ ਕਿਸੇ ਤਰ•ਾਂ ਦੀ ਵੀ ਉਲੰਘਣ ਨਹੀਂ ਕੀਤਾ ਗਿਆ। ਇਸ ਸਬੰਧੀ ਜਦ ਸਬੰਧਤ ਈ.ਟੀ.ਓ. ਹਨੂਮੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਦੱਸਿਆ ਕਿ ਪੰਜਾਬ ਆਬਕਾਰੀ ਐਕਟ 15 ਅਧੀਨ ਕੋਈ ਵੀ ਗਰੁੱਪ ਆਪਣੇ ਗਰੁੱਪ ਸਰਕਲ 'ਚ ਸ਼ਰਾਬ ਦੇ ਠੇਕੇ ਨੂੰ ਤਬਦੀਲ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਅਧੀਨ ਹੀ ਇਹ ਠੇਕਾ ਤਬਦੀਲ ਕੀਤਾ ਗਿਆ ਹੈ। ਉਨ•ਾਂ ਰਿਸ਼ਵਤ ਸਬੰਧੀ ਲਾਏ ਦੋਸ਼ਾਂ ਨੂੰ ਪੂਰੀ ਤਰ•ਾਂ ਨਕਾਰਦੇ ਹੋਏ ਬੇ-ਬੁਨਿਆਦ ਦੱਸਿਆ। ਇਸ ਮੌਕੇ ਅਸ਼ਵਨੀ ਭੱਟੀ ਪ੍ਰਧਾਨ ਵਾਲਮੀਕਿ ਸਭਾ, ਹੰਸ ਰਾਜ ਪ੍ਰਧਾਨ ਬਸਪਾ, ਵਿਸ਼ਾਲ ਹੰਸ, ਲਲਿਤ ਗਿੱਲ, ਬਲਵਿੰਦਰ ਬੋਦਲ, ਪਨੂੰ ਲਾਲ, ਠੇਕੇ. ਚਰਨਜੀਤ ਸਿੰਘ, ਅਨਿਲ ਮਹਾਜਨ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED