90 ਹਜਾਰ ਮਿਲੀਲੀਟਰ ਲਾਹਣ ਬਰਾਮਦ

Jun 13 2018 03:38 PM
90 ਹਜਾਰ ਮਿਲੀਲੀਟਰ ਲਾਹਣ ਬਰਾਮਦ


ਗੁਰਦਾਸਪੁਰ
ਦੋਰਾਂਗਲਾ ਪੁਲਸ ਨੇ ਇਕ ਦੋਸ਼ੀ ਵਲੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਵਰਤੋਂ 'ਚ ਆਉਣ ਵਾਲੀ ਲਾਹਣ ਜੋ ਜ਼ਮੀਨ 'ਚ ਦੱਬੀ ਹੋਈ ਸੀ, ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪਰ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਂਗਲਾ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਖਸ਼ੀਸ਼ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਇਕ ਦੋਸ਼ੀ ਰਕੇਸ਼ ਕੁਮਾਰ ਵਾਸੀ ਪਿੰਡ ਗਾਹਲੜੀ ਨੇ ਪਿੰਡ ਮੁਲਤਾਨੀ ਚੱਕ ਦੇ ਕੋਲ ਬਣ ਰਹੀ ਨਵੀਂ ਕਾਲੋਨੀ 'ਚ ਵੱਡੀ ਮਾਤਰਾ 'ਚ ਲਾਹਣ ਦਬਾਅ ਕੇ ਰੱਖੀ ਹੋਈ ਹੈ। ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਦੋਸ਼ੀ ਨੂੰ ਲਾਹਣ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦ ਪੁਲਸ ਪਾਰਟੀ ਨੇ ਦੱਸੇ ਹੋਏ ਸਥਾਨ 'ਤੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਉਥੋਂ ਭੱਜਣ 'ਚ ਸਫਲ ਹੋ ਗਿਆ ਪਰ ਪੁਲਸ ਨੇ ਜ਼ੋਮੀਨ 'ਚ ਦਬਾਅ ਕੇ ਰੱਖੇ ਪਾਲਸਟਿਕ ਦੇ ਕੈਨ ਨੂੰ ਕੱÎਢ ਕੇ ਉਸ 'ਚ ਭਰੀ ਭਾਰੀ ਮਾਤਰਾ 'ਚ 90 ਹਜ਼ਾਰ ਮਿਲੀਲਿਟਰ ਲਾਹਣ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ੋ

© 2016 News Track Live - ALL RIGHTS RESERVED